GAPS INSTITUTE
ਪੰਜਾਬ ਦਾ ਭੂਗੋਲ
ਪੰਜਾਬ ਭਾਰਤ ਦੇ ਉੱਤਰ-ਪੱਛਮ ਭਾਗ ਵਿੱਚ ਸਥਿਤ ਹੈ।
ਇਹ 29 ਡਿਗਰੀ 30 ਮਿੰਟ ਉੱਤਰ ਤੋਂ 32 ਡਿਗਰੀ 32 ਮਿੰਟ ਉੱਤਰੀ ਅਕਸ਼ਾਸ਼ ਅਤੇ 73 ਡਿਗਰੀ 55 ਮਿੰਟ
ਪੂਰਬ ਤੋਂ 76 ਡਿਗਰੀ 50 ਮਿੰਟ ਪੂਰਬ ਦੇਸ਼ਾਂਤਰ ਤੱਕ ਫੈਲਿਆ ਹੋਇਆ ਹੈ। ਇਸ ਦੇ ਉੱਤਰ ਅਤੇ ਦੱਖਣ
ਵਿਚਲੀ ਦੂਰੀ ਲਗਭਗ 335 ਕਿਲੋਮੀਟਰ ਹੈ ਅਤੇ ਪੂਰਬ ਅਤੇ ਪੱਛਮ ਵਿਚਲੀ ਦੂਰੀ ਲਗਭਗ 300 ਕਿਲੋਮੀਟਰ
ਹੈ।
ਪੱਛਮ ਵਿੱਚ ਪਾਕਿਸਤਾਨ ਨਾਲ ਇਸ ਦੀ ਅੰਤਰ ਰਾਸ਼ਟਰੀ
ਹੱਦ ਲੱਗਦੀ ਹੈ। ਉੱਤਰ ਵਿੱਚ ਇਸ ਦੇ ਜੰਮੂ ਕਸ਼ਮੀਰ, (ਜਿਸਨੂੰ ਕਿ 31 ਅਕਤੂਬਰ 2019 ਨੂੰ ਇਕ UT ਦਾ ਦਰਜਾ ਦਿੱਤਾ ਗਿਆ ਹੈ ਪੂਰਬ ਵਿੱਚ ਹਿਮਾਂਚਲ ਪ੍ਰਦੇਸ਼ ਅਤੇ ਦੱਖਣ
ਵਿੱਚ ਹਰਿਆਣਾ ਅਤੇ ਰਾਜਸਥਾਨ ਹਨ। ਪੰਜਾਬ, ਭਾਰਤ ਦੇ ਉੱਤਰੀ ਮੈਦਾਨੀ ਖੇਤਰ ਦਾ ਪੱਛਮੀ ਭਾਗ ਹੈ।
ਉੱਤਰੀ ਮੈਦਾਨੀ ਖੇਤਰ ਨੂੰ ਸਤਲੁਜ-ਗੰਗਾ ਮੈਦਾਨ ਵੀ ਕਿਹਾ ਜਾਂਦਾ ਹੈ।
ਇਸ ਦਾ ਆਕਾਰ ਤਿਕੋਣਾ ਹੈ। ਇਸ ਦਾ ਆਧਾਰ, ਦੱਖਣੀ
ਦਿਸ਼ਾ ਵਿੱਚ ਹਰਿਆਣੇ ਨਾਲ ਲੱਗਦਾ ਹੈ। ਪੰਛਮੀ ਹਿੱਸੇ ਨਾਲ ਪਾਕਿਸਤਾਨ ਦੀ ਸੀਮਾ ਲੱਗਦੀ ਹੈ। ਅਤੇ
ਪੂਰਬੀ ਭਾਗ ਨਾਲ ਹਿਮਾਂਚਲ ਪ੍ਰਦੇਸ਼ ਦੀ ਹੱਦ ਲੱਗਦੀ ਹੈ। ਇਸ ਦਾ ਸਿਖਰ, ਉੱਤਰੀ ਦਿਸ਼ਾ ਵਿੱਚ
ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰਕਲਾਂ ਵਿੱਚ ਪੈਂਦਾ ਹੈ।
ਪੰਜਾਬ, ਭਾਰਤ ਦੇ ਛੋਟੇ ਰਾਜਾਂ ਵਿੱਚੋਂ ਇਕ ਹੈ ਜਿਸ
ਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 1.54% ਹੈ। ਭਾਰਤ ਦੇ 29 ਪ੍ਰਾਂਤਾਂ ਵਿੱਚੋਂ, ਆਕਾਰ ਦੇ ਅਧਾਰ ਤੇ ਪੰਜਾਬ
18ਵੇਂ ਨੰਬਰ ਤੇ ਆਉਂਦਾ ਹੈ।
Ø
ਭਾਰਤ ਦੀ ਸੀਮਾ ਦਾ ਖੇਤਰ ਜੋ ਪਾਕਿਸਤਾਨ ਨਾਲ ਲਗਦਾ
ਹੈ।
1.
ਜੰਮੂ-ਕਸ਼ਮੀਰ – 1222 KM
2.
ਪੰਜਾਬ - 425 KM
3.
ਰਾਜਸਥਾਨ – 1170 KM
4.
ਗੁਜਰਾਤ - 506 KM
ਕੁੱਲ = 3323 KM (2065 Mil)
Ø
ਭਾਰਤ ਦਾ ਸਭ ਤੋਂ ਵੱਡਾ ਬਾਡਰ ਬੰਗਲਾਦੇਸ਼ ਨਾਲ ਲਗਦਾ
ਹੈ = 4096.7 KM
Ø
ਸਮੁੱਚੇ ਪੰਜਾਬ ਨੂੰ ਹੇਠ ਲਿਖੀਆਂ ਧਰਾਤਲ ਕਿਸਮਾਂ
ਵਿੱਚ ਵੰਡਿਆ ਗਿਆ ਹੈ।
1.
ਸ਼ਿਵਾਲਿਕ ਪਹਾੜੀਆਂ
2.
ਕੰਢੀ
ਖੇਤਰ
3.
ਦਰਿਆਈ ਮਿੱਟੀ ਦੇ ਮੈਦਾਨ
4.
ਟਿੱਲਿਆਂ ਵਾਲੇ ਖੇਤਰ
1.
ਸ਼ਿਵਾਲਿਕ ਪਹਾੜੀਆਂ- ਪੰਜਾਬ ਦਾ ਇਹ ਪਹਾੜੀ ਇਲਾਕਾ, ਜਿਸ ਦੀ ਚੌੜਾਈ 5 ਤੋਂ 12
ਕਿਲੋਮੀਟਰ ਹੈ, ਰਾਜ ਦੇ ਉੱਤਰ-ਪੂਰਬੀ ਸਿਰੇ ਤੇ ਹੈ। ਇਹ ਇਲਾਕਾ ਪੰਜ ਜ਼ਿਲ੍ਹਿਆਂ ਦੇ ਪੂਰਬੀ ਭਾਗਾਂ
ਵਿੱਚੋਂ ਦੀ ਹੋ ਕੇ ਲੰਘਦਾ ਹੈ। ਇਹ ਪੰਜ ਜ਼ਿਲ੍ਹੇ ਹਨ- ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪ
ਨਗਰ।
2.
ਕੰਢੀ ਖੇਤਰ- ਸ਼ਿਵਾਲਿਕ ਪਹਾੜੀਆਂ, ਆਪਣੇ ਪੱਛਮ ਵਿ4ਚ ਅਤੇ ਆਪਣੇ ਪੂਰਬ ਵਿੱਚ
ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਵਿੱਚ, ਅਣਉਪਜਾਊ ਅਤੇ ਖੁਰਦਰੀ ਮਿੱਟੀ ਵਿੱਚ ਬਦਲ ਜਾਂਦੀਆਂ ਹਨ,
ਜਿਸ ਨੂੰ ਕਿ ਉੱਚੀ-ਭੂਮੀ ਦੇ ਮੈਦਾਨ ਅਰਥਾਤ ਕੰਢੀ ਕਿਹਾ ਜਾਂਦਾ ਹੈ। ਸਹੀ ਅਰਥਾਂ ਵਿੱਚ ਕੰਢੀ
ਖੇਤਰ ਪਠਾਨਕੋਟ, ਹੁਸ਼ਿਆਰਪੁਰ, ਰੋਪੜ ਅਤੇ ਚੰਡੀਗੜ੍ਹ ਦੇ ਪੂਰਬੀ ਭਾਗਾਂ ਵਿੱਚ ਸਥਿਤ ਹੈ। ਵਿਚਕਾਰ
ਕਿਤੇ-ਕਿਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਹੜ੍ਹਾਂ ਵਾਲੇ ਮੈਦਾਨ ਆਉਂਦੇ ਹਨ। ਇਸ ਵਿੱਚ
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜਿਲ੍ਹਿਆਂ ਦੇ ਹਿੱਸੇ ਸ਼ਾਮਿਲ ਹਨ। ਚੋਆਂ
ਅਤੇ ਖੰਡਾਂ ਕਾਰਨ ਇਹ ਖੇਤਰ ਬੁਰੀ ਤਰ੍ਹਾਂ ਵਿਛੇਦਿਤ ਹੋ ਚੁੱਕਿਆ ਹੈ। ਖੁਰਦਰੇ, ਮੁਸਾਮਦਾਰ ਅਤੇ
ਮੋਟੇ ਕਣਾਂ ਦੇ ਭੰਡਾਰਾਂ ਕਾਰਨ, ਕਈ ਚੋਅ ਬਿਨਾਂ ਕਿਸੇ ਨਦੀ ਜਾਂ ਦਰਿਆ ਵਿੱਚ ਮਿਲੇ ਬਗੈਰ ਹੀ ਇਸ
ਖੇਤਰ ਵਿੱਚ ਲੁਪਤ ਹੋ ਜਾਂਦੇ ਹਨ। ਇਹ ਇਲਾਕਾ ਇੱਕ ਪਤਲੇ ਅਤੇ ਲੰਮੇ ਖੇਤਰ ਦੇ ਰੂਪ ਵਿੱਚ ਸ਼ਿਵਾਲਿਕ
ਪਹਾੜੀਆਂ ਦੇ ਨਾਲ-ਨਾਲ ਪੂਰੇ ਰਾਹ, ਵੱਖ-ਵੱਖ ਨਾਵਾਂ ਹੇਠ ਲੰਘਦਾ ਹੈ, ਜਿਵੇਂ ਕਿ ਕੰਢੀ, ਘਾਰ,
ਚੰਗਾਰ।
A ਕੰਢੀ – ਇਹ ਖੇਤਰ ਲਗਭਗ ਸਮੁੰਦਰ ਤਲ ਤੋਂ 300-400 ਮੀਟਰ ਦੀ ਉਚਾਈ
ਤੇ ਹੈ।
B
ਚੰਗਾਰ- ਰੂਪਨਗਰ ਜਿਲ੍ਹੇ ਦੇ ਬਲਾਕ, ਅਨੰਦਪੁਰ ਸਾਹਿਬ ਵਿੱਚ ਕੰਢੀ
ਨੂੰ ਹੀ ਚੰਗਾਰ ਦਾ ਨਾਮ ਦਿੱਤਾ ਜਾਂਦਾ ਹੈ। ਇਹ ਖੇਤਰ ਸਤਲੁਜ ਦਰਿਆ ਦੇ ਖੱਬੇ ਪਾਸੇ ਫੈਲਿਆ ਹੋਇਆ ਹੈ। ਪੂਰਬੀ
ਦਿਸ਼ਾ ਵਿੱਚ, ਨੰਗਲ ਰੋਪੜ ਸੜਕ ਤੇ ਇਸ ਦੀ ਉਚਾਈ ਇੱਕ ਦਮ ਵਧਦੀ ਜਾਂਦੀ ਹੈ।
C ਘਾਰ- ਸ਼ਿਵਾਲਿਕ ਦੇ ਪੱਛਮ ਵਿੱਚ ਪੈਂਦੀ ਇਹ ਉਚੀ ਅਤੇ ਅਨੁਛੇਦਿਤ
ਭੂਮੀ ਨੂੰ ਰੋਪੜ ਜਿਲ੍ਹੇ ਅਤੇ ਸਿਰਸਾ ਨਦੀ ਦੇ ਦੱਖਣ ਵਿੱਚ ਘਾਰ ਕਿਹਾ ਜਾਂਦਾ ਹੈ। ਸ਼ਿਵਾਲਿਕ ਦੇ
ਪੂਰਵ ਮੁਖੀ ਭਾਗ ਵਿੱਚ, ਨੂਰਪੁਰ ਬੇਦੀ ਬਲਾਕ ਦੇ ਪੱਛਮੀ ਭਾਗ ਨੂੰ ਵੀ ਘਾਰ ਦਾ ਨਾਮ ਦਿੱਤਾ ਜਾਂਦਾ
ਹੈ।
3.
ਦਰਿਆਈ ਮਿੱਟੀ ਦੇ ਮੈਦਾਨ- ਪੰਜਾਬ ਦੇ ਇਹ ਮੈਦਾਨ, ਮਹਾਨ ਸਿੰਧ-ਗੰਗਾ ਮੈਦਾਨਾਂ ਦੇ ਹੀ ਭਾਗ
ਹ, ਜੋ ਕਿ ਹਿਮਾਲਿਆ ਉੱਚਾ ਉਠ ਜਾਣ ਕਾਰਨ ਨੀਵੇਂ ਰਹਿ ਗਏ ਹਨ। ਪੰਜਾਬ ਦੇ ਇਹ ਮੈਦਾਨ ਸਮੁੰਦਰੀ ਤਲ
ਤੋਂ ਲਗਭਗ 180-300 ਮੀਟਰ ਦੀ ਉਚਾਈ ਤੇ ਹਨ। ਸ਼ਿਵਾਲਿਕ ਪਹਾੜੀਆੰ ਨੇੜੇ ਇਹ ਉਚਾਈ ਵੱਧ ਹੈ ਅਤੇ
ਹੌਲੀ-ਹੌਲੀ ਇਹ ਢਲਾਨ ਘੱਟਦੀ ਜਾਂਦੀ ਹੈ। ਰੂਪਨਗਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਗੁਰਦਾਸਪੁਰ
ਜਿਲ੍ਹੇ ਸਮੁੰਦਰ ਤਲ ਤੋਂ 270-300 ਮੀਟਰ ਦੀ ਉਚਾਈ ਤੇ ਹਨ। ਮੱਧ ਪੰਜੀਬ ਦੀ ਸਮੁੰਦਰ ਤਲ ਤੋਂ
ਉਚਾਈ 230-270 ਮੀਟਰ ਹੈ। ਬਾਕੀ ਜਿਲ੍ਹਆਂ ਦੀ ਉਚਈ ਸਮੁੰਦਰ ਤਲ ਤੋਂ 230 ਮੀਟਰ ਤੋਂ ਘੱਟ ਹੀ ਹੈ।
ਇਹ ਇਲਾਕਾ, ਰਾਜ ਦੇ ਕੁੱਲ ਖੇਤਰਫਲ ਦਾ 70% ਭਾਗ ਹੈ।
Ø ਇਸ ਭਾਗ ਵਿੱਚ ਤਿੰਨ ਖੇਤਰ ਆਉਂਦੇ ਹਨ।
1.
ਮਾਝਾ (ਅੱਪਰ ਬਾਰੀ ਦੁਆਬ ਖੇਤਰ) ਰਾਵੀ ਅਤੇ ਬਿਆਸ ਦੇ
ਵਿਚਕਾਰਲੇ ਖੇਤਰ ਨੂੰ ਮਾਝਾ ਕਿਹਾ ਜਾਂਦਾ ਹੈ, ਇਸ ਵਿੱਚ 4 ਜ਼ਿਲ੍ਹੇ ਆਉਂਦੇ ਹਨ।
2.
ਦੁਆਬਾ (ਬਿਸਤ ਜਲੰਧਰ ਦੁਆਬ ਖੇਤਰ) ਬਿਆਸ ਅਤੇ ਸਤਲੁਜ
ਦੇ ਵਿਚਕਾਰਲੇ ਖੇਤਰ ਨੂੰ ਦੁਆਬਾ ਕਿਹਾ ਜਾਂਦਾ ਹੈ, ਇਸ ਵਿੱਚ ਵੀ 4 ਜ਼ਿਲ੍ਹੇ ਆਉਂਦੇ ਹਨ।
3.
ਮਾਲਵਾ (ਪੱਧਰੀ ਜਮੀਨ ਵਾਲੇ ਇਲਾਕੇ) ਇਸ ਵਿਚ 14
ਜ਼ਿਲ੍ਹੇ ਆਉਂਦੇ ਹਨ, 14 ਮਈ 2021 Eid-Ul-Fitr ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੁਆਰਾ Muslim- Majority Town Malerkotla ਨੂੰ 23ਵੇਂ ਜ਼ਿਲ੍ਹੇ ਦੇ ਤੋਰ ਤੇ
ਸ਼ਾਮਲ ਕਰਨ ਨਾਲ ਮਾਲਵਾ ਖੇਤਰ ਦੇ ਜ਼ਿਲ੍ਹਿਆ ਦੀ ਗਿਣਤੀ 15 ਹੋ ਗਈ ਹੈ ਅਤੇ ਕੁੱਲ ਪੰਜਾਬ ਦੇ
ਜ਼ਿਲ੍ਹੇ 23 ਹੋ ਗਏ ਹਨ।
4.
ਰੇਤਲੇ ਟਿੱਬਿਆਂ ਵਾਲੇ ਖੇਤਰ- ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਅਰਧ-ਖੁਸ਼ਕ ਜਲਵਾਯੂ ਹੈ ਅਤੇ
ਇਸ ਖੇਤਰ ਦੀ ਸੀਮਾ ਰਾਜਸਥਾਨ ਦੇ ਥਾਰ ਮਾਰੂਥਲ ਨਾਲ ਲੱਗਦੀ ਹੈ। ਇਸ ਖੇਤਰ ਵਿੱਚ ਥਾਂ-ਥਾਂ ਰੇਤ ਦੇ
ਟਿੱਲੇ ਮਿਲਦੇ ਹਨ। ਭਾਵੇਂ ਸਾਰਾ ਇਲਾਕਾ ਪੱਧਰਾ ਹੈ ਪਰ ਰੇਤ ਦੇ ਟਿੱਬਿਆਂ ਅਤੇ ਵੱਟਾਂ ਦੀ
ਬਹੁਤਾਂਤ ਹੈ। ਇਸ ਖੇਤਰ ਵਿੱਚ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਮੁਕਤਸਰ, ਸੰਗਰੂਰ ਅਤੇ
ਪਟਿਆਲਾ ਜ਼ਿਲ੍ਹਿਆੰ ਦੇ ਭਾਗ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਇਹ ਖੇਤਰ ਸਤਲੁਜ ਅਤੇ ਘੱਗਰ
ਦਰਿਆਵਾਂ ਅਤੇ ਉਹਨਾਂ ਦੀਆਂ ਉਪਸ਼ਾਖਾਵਾਂ ਵੱਲੋਂ ਭੂ-ਖੋਰ ਪ੍ਰਕਿਰਿਆ ਅਤੇ ਕੁਰੇਦੇ ਤੱਤਾਂ ਦੇ ਹਵਾ
ਨਾਲ ਇੱਕਤਰਿਤ ਹੋ ਜਾਣ ਕਾਰਨ ਹੋਂਦ ਵਿੱਚ ਆਏ। ਮੂਲ ਰੂਪ ਵਿੱਚ ਇਹਨਾਂ ਨੂੰ ਟਿੱਬੇ ਕਿਹਾ ਜਾਂਦਾ
ਹੈ। ਇਹਨਾਂ ਵਿੱਚੋਂ ਵਧੇਰੇ ਟਿੱਬੇ ਸਥਿਰ ਹਨ ਅਤੇ ਕਈਂ ਨੂੰ ਖੇਤੀਬਾੜੀ ਆਦਿ ਲਈ ਪੱਧਰ ਕਰ ਦਿੱਤਾ
ਗਿਆ ਹੈ। ਇਸ ਸਾਰੇ ਖੇਤਰ ਦੀ ਸਮੁੰਦਰ ਤਲ ਤੋਂ ਉਚਾਈ ਪੂਰਬ ਵਿੱਚ ਲਗਭਗ 220 ਮੀਟਰ ਅਤੇ ਲਗਭਗ
ਪੱਛਮ ਵਿੱਚ 183 ਮੀਟਰ ਹੈ।
Ø
ਨੋਟ- ਪੰਜਾਬ ਦੀ ਸਮੇਂ ਸਮੇਂ ਤੇ ਵੰਡ ਹੇਠ ਦਿੱਤੇ
ਅਨੁਸਾਰ ਹੋਈ ਹੈ।
1.
1901 ਈ. = Lord Curzun ਦੁਆਰਾ ਇਹ ਵੰਡ ਕੀਤੀ ਗਈ ਅਤੇ ਪੰਜਾਬ ਤੋਂ ਉੱਤਰ-ਪੱਛਮੀ ਸੀਮਾਵਰਤੀ ਪ੍ਰਾਂਤ ਅਲੱਗ
ਕਰ ਦਿੱਤੇ ਗਏ।
2.
1911 ਈ. = Lord Harding ਦੁਆਰਾ ਇਹ ਵੰਡ ਕੀਤੀ ਗਈ ਅਤੇ ਦਿੱਲੀ ਨੂੰ ਪੰਜਾਬ ਤੋਂ ਅਲੱਗ ਕਰ
ਦਿੱਤਾ ਗਿਆ।
3.
1947 ਈ. = ਭਾਰਤ ਪਾਕਿਸਤਾਨ ਦੀ ਵੰਡ ਸਮੇਂ ਚੜਦਾ ਪੰਜਾਬ ਭਾਰਤ,
ਲਹਿਦਾ ਪੰਜਾਬ ਪਾਕਿਸਤਾਨ ਦੇ ਹਿੱਸੇ ਗਿਆ।
4.
1966 ਈ. = ਭਾਸ਼ਾ ਦੇ ਆਧਾਰ ਤੇ ਹਰਿਆਣਾ, ਹਿਮਾਂਚਲ ਨੂੰ ਪੰਜਾਬ
ਤੋਂ ਅਲੱਗ ਕਰ ਦਿੱਤਾ ਗਿਆ।
ਪੰਜਾਬ ਵਿੱਚ ਵਗਣ ਵਾਲੇ ਮੁੱਖ ਦਰਿਆ
1.
ਸਤਲੁਜ ਦਰਿਆ = ਇਸ ਦਰਿਆ ਦੀ ਉਤਪੱਤੀ ਰਾਕਾ ਝੀਲ ਨੇੜੇ ਮਾਨਸਰੋਵਰ
ਗਲੇਸ਼ੀਅਰ ਤੋਂ, ਤਿੱਬਤ ਵਿੱਚ 4555 ਮੀਟਰ ਦੀ ਉਚਾਈ ਤੋਂ ਹੁੰਦੀ ਹੈ, ਜਿੱਥੇ ਇਸ ਨੂੰ ਲੈਗਚਿਨ
ਖੰਮਬਾਬ ਦਾ ਨਾਮ ਦਿੱਤਾ ਜਾਂਦਾ ਹੈ। ਇਹ ਕੈਲਾਸ਼ ਪਰਬਤ ਦੀ ਦੱਖਣੀ ਢਲਾਣ ਦੇ ਨਾਲ-ਨਾਲ,
ਦੱਖਣ-ਪੱਛਮੀ ਦਿਸ਼ਾ ਵਿੱਚ ਵਹਿੰਦਾ ਹੈ। ਸ਼ਿਪਕੀ-ਲਾ ਦੱਰੇ ਵਿੱਚੋਂ ਦੀ ਹੁੰਦਾ ਹੋਇਆ ਇਹ ਹਿਮਾਚਲ
ਪ੍ਰਦੇਸ਼ ਦੀ ਕਨਾਵਰ ਵਾਦੀ ਵਿੱਚ ਚਲਾ ਜਾਂਦਾ ਹੈ। ਇਸ ਮਗਰੋਂ ਇਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ
ਬਿਲਾਸਪੁਰ ਵਿੱਚ ਚਲਾ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਵਿੱਚੋਂ ਦੀ ਵਹਿੰਦਾ ਹੋਇਆ, ਇਹ ਭਾਖੜਾ ਨੇੜੇ
ਨੈਣਾਂ ਦੇਵੀ ਪਹਾੜੀਆਂ ਨੂੰ ਕੱਟਦਾ ਹੈ। ਭਾਖੜਾ ਉੱਪਰ ਹੀ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਡੈਮ
ਬਣਾਇਆ ਗਿਆ ਹੈ। ਭਾਖੜਾ ਦੀਆਂ ਤੰਗ ਘਾਟੀਆਂ ਨੂੰ ਪਾਰ ਕਰਦਾ ਹੋਇਆ, ਇਹ ਜ਼ਿਲ੍ਹਾ ਰੋਪੜ ਵਿੱਚ ਨੰਗਲ
ਨੇੜੇ ਇਹ ਪੰਜਾਬ ਦੇ ਮੈਦਾਨਾਂ ਵਿੱਚ ਆ ਜਾਂਦਾ ਹੈ। ਰੋਪੜ ਤੋਂ 160 ਕਿਲੋਮੀਟਰ ਤੱਕ ਵਹਿੰਦਾ ਹੋਇਆ
ਜਿਲ੍ਹਾ ਤਰਨਤਾਰਨ ਵਿੱਚ ਹਰੀਕੇ ਨੇੜੇ ਬਿਆਸ ਦਰਿਆ ਵਿੱਚ ਮਿਲ ਜਾਂਦਾ ਹੈ ਅਤੇ ਰਾਵੀ-ਚਨਾਬ ਅਤੇ
ਜਿਹਲਮ ਵਿੱਚ ਜਾ ਰਲਦਾ ਹੈ। ਇਹਨਾਂ ਤਿੰਨਾ ਦੇ ਸਮੂਹ ਨੂੰ ਤ੍ਰਿਮਾਬ ਅਰਥਾਤ ਤਿੰਨ ਦਰਿਆ ਵੀ ਕਿਹਾ
ਜਾਂਦਾ ਹੈ। ਸਤਲੁਜ-ਬਿਆਸ ਅਤੇ ਤ੍ਰਿਮਾਬ (ਰਾਵੀ, ਚਨਾਬ, ਅਤੇ ਜਿਹਲਮ) ਦੇ ਸੰਗਮ ਨੂੰ ਪੰਚਨਦ ਕਿਹਾ
ਜਾਂਦਾ ਹੈ। ਸਤਲੁਜ ਦਰਿਆ 9 ਜ਼ਿਲ੍ਹਿਆਂ ਦੀ ਸਰਹੱਦ ਨਾਲ ਲਗਦੇ ਹਨ।
2.
ਬਿਆਸ ਦਰਿਆ = ਬਿਆਸ ਦਰਿਆ ਕੁੱਲੂ
ਵਿਖੇ ਰੋਹਤਾਂਗ ਦੱਰੇ ਨੇੜੇ ਸਮੁੰਦਰ ਤਲ ਤੋਂ ਲਗਭਗ 4000 ਮੀਟਰ ਦੀ ਉਚਾਈ ਤੇ ਬਿਆਸ ਕੁੰਡ ਵਿੱਚੋਂ
ਨਿਕਲਦਾ ਹੈ। ਕੁੱਲੂ ਵਾਦੀ ਵਿੱਚ ਦੀ ਹੁੰਦਾ ਹੋਇਆ ਇਹ ਦਰਿਆ ਕਟੀ ਅਤੇ ਲਾਰਜੀ ਨੇੜੇ ਧੌਲਾਧਾਰ
ਦੀਆਂ ਤੰਗ ਵਾਦੀਆਂ ਵਿੱਚ ਹੇਠਾਂ ਵੱਲ ਵਹਿੰਦੇ ਹੋਏ ਇਹ ਕਾਂਗੜਾ ਵਾਦੀ ਵਿੱਚੋਂ ਦੀ ਹੁੰਦਾ ਹੋਇਆ,
ਤਲਵਾੜਾ ਨੇੜੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਦੀ, ਪੰਜਾਬ ਦੇ ਮੈਦਾਨਾਂ ਵਿੱਚ ਆ ਜਾਂਦਾ ਹੈ ਅਤੇ
460 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਤਰਨਤਾਰਨ ਨੇੜੇ ਹਰੀਕੇ ਸਥਾਨ ਤੇ ਸਤਲੁਜ ਨਾਲ ਮਿਲ
ਜਾਂਦਾ ਹੈ।
·
ਬਿਆਸ ਦਰਿਆ ਦੀਆਂ ਖੱਬੇ ਹੱਥੀਂ ਸ਼ਾਖਾਵਾਂ ਪਾਰਬਤੀ,
ਸੁਕੇਤਰੀ ਹਨ।
·
ਬਿਆਸ ਦਰਿਆ ਦੀਆਂ ਸੱਜੇ ਹੱਥੀਂ ਸ਼ਾਖਾਵਾਂ ਊਹਲ, ਲੰਬਾਦੁਗ,
ਗਜ ਅਤੇ ਚੱਕੀ ਹਨ।
·
ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ਦੇ ਕੰਢੇ ਤੇ
ਮਨਾਲੀ,ਨਗਰ,ਕੁੱਲੂ,ਮੰਡੀ ਸ਼ਹਿਰ ਵਸੇ ਹੋਏ ਹਨ।
·
ਪ੍ਰਸਿੱਧ ਗੁਰਦੁਆਰਾ ਮਨੀਕਰਨ ਸਾਹਿਬ ਵੀ ਇਸੇ ਦਰਿਆ
ਦੀ ਸ਼ਾਖਾ ਪਾਰਬਤੀ ਦੇ ਕੰਢੇ ਤੇ ਬਣਿਆ ਹੋਇਆ ਹੈ।
·
ਤਲਵਾੜਾ ਤੋਂ ਕੁਝ ਹੀ ਕਿਲੋਮੀਟਰ ਦੇ ਫਾਸਲੇ ਤੇ ਬਿਆਸ
ਦਰਿਆ ਉੱਪਰ ਪੌਂਗ ਡੈਮ ਦਾ ਨਿਰਮਾਣ ਕੀਤਾ ਗਿਆ ਹੈ।
ਬਿਆਸ ਦਰਿਆ ਦੇ ਨਾਲ ਪੰਜਾਬ ਦੇ 6 ਜ਼ਿਲ੍ਹੇ ਲਗਦੇ ਹਨ।
3.
ਰਾਵੀ ਦਰਿਆ = ਰਾਵੀ ਦਰਿਆ ਦੀ
ਉਤਪਤੀ, ਰੋਹਤਾਂਗ ਦਰੇ ਦੇ ਪੱਛਮ ਵਿੱਚ, ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜਾਂ ਵਿੱਚੋਂ,
ਲੱਗਭਗ 4100 ਮੀਟਰ ਦੀ ਉਚਾਈ ਤੋਂ ਹੁੰਦੀ ਹੈ। ਇਹ ਪੀਰ ਪੰਜਾਲ ਪਹਾੜੀਆਂ ਦੀ ਪੱਛਮੀ ਢਲਾਣ ਵਿ4ਚ
ਅਤੇ ਧੋਲਾਧਾਰ ਪਹਾੜੀਆਂ ਦੀ ਉੱਤਰੀ ਢਲਾਣ ਵਿੱਚ ਵਹਿੰਦਾ ਹੈ। ਇਹ ਦਰਿਆ, ਚੰਬਾ ਸੀਮਾ ਨੇੜੇ ਚੌਂਧ
ਪਿੰਡ ਵਿੱਚੋਂ ਦੀ ਪੰਜਾਬ ਵਿੱਚ ਆ ਜਾਂਦਾ ਹੈ। ਇਸ ਦਰਿਆ ਤੇ ਥੀਨ ਬੰਨ੍ਹ (ਰਣਜੀਤ ਸਾਗਰ ਡੈਮ), ਪਣ
ਬਿਜਲੀ ਉਤਪਾਨ ਲਈ ਮਾਧੋਪੁਰ ਵਿਖੇ ਨਦੀ ਦੇ ਉਪਰੀ ਭਾਗ ਵਿੱਚ ਬਣਾਇਆ ਗਿਆ ਹੈ, ਥੀਨ ਬੰਨ੍ਹ ਤੋਂ
ਹੇਠਾਂ, ਪਣ ਬਿਜਲੀ ਉਤਪਾਦਨ ਲਈ ਸ਼ਾਹਪੁਰ ਕੰਢੀ ਪ੍ਰਾਜੈਕਟ ਨਿਰਮਾਣ ਅਧੀਨ ਹੈ। ਸ਼ਾਹਪੁਰ ਕੰਢੀ ਬੰਨ 2024 ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਹ ਰਾਵੀ ਦਰਿਆ ਉਤੇ ਸਥਿਤ ਹੈ। ਇਹ
ਪਠਾਨਕੋਟ ਵਿੱਚ ਹੈ।
ਰਾਵੀ ਦਰਿਆ ਦੇ ਨਾਲ ਪੰਜਾਬ ਦੇ 3 ਜ਼ਿਲ੍ਹੇ ਲਗਦੇ ਹਨ।
4.
ਘੱਗਰ ਦਰਿਆ = ਇਸ ਨੂੰ ਮੌਸਮੀ ਦਰਿਆ ਵੀ ਕਿਹਾ ਜਾਂਦਾ ਹੈ, ਜੋ
ਮਾਨਸੂਨ ਵਿੱਚ ਹੀ ਵਹਿੰਦਾ ਹੈ, ਇਹ ਹਿਮਾਚਲ ਦੀਆੰ ਨੀਵੀਆਂ ਢਲਾਣਾਂ ਵਿੱਚੋਂ, ਜ਼ਿਲ੍ਹਾ ਸਿਰਮੌਰ ਦੇ
ਸਾਰਾਹਾਨ ਇਲਾਕੇ ਅਤੇ ਹਿਮਾਚਲ ਦੇ ਸੋਲਨ ਜਿਲ੍ਹੇ ਦੇ ਦਾਗਸਈ ਇਲਕੇ ਵਿੱਚੋਂ ਨਿਕਲਦਾ ਹੈ। ਪਿੰਜੌਰ
ਅਤੇ ਹਰਿਆਣਾ ਦਾਂ ਮੋਰਨੀ ਪਹਾੜੀਆਂ ਵਿੱਚੋਂ ਹੁੰਦਾ ਹੋਇਆ ਚੰਡੀਗੜ੍ਹ ਦੀ ਤੰਗ ਨਦੀ ਘਾਟੀ ਵਿੱਚ ਜਾ
ਡਿੱਗਦਾ ਹੈ। ਪੁਰਾਤਨ ਸਮੇਂ ਵਿੱਚ ਹੋਈਆਂ ਭੂਗੋਲਿਕ, ਜਲਵਾਯੂ ਅਤੇ ਸਰੰਚਨਾਤਮਿਕੀ ਤਬਦੀਲੀਆਂ
ਕਾਰਨ, ਸਤਲੁਜ ਦਰਿਆ ਉੱਤਰ ਪੱਛਮ ਵੱਲ ਅਤੇ ਯਮੁਨਾ ਦਰਿਆ ਪੂਰਬ ਵੱਲ ਨੂੰ ਮੁੜ ਗਿਆ। ਇਸੇ ਕਾਰਨ
ਘੱਗਰ ਦਰਿਆ ਸੁੱਕ ਗਿਆ ਅਤੇ ਪਾਣੀ ਦੀ ਲਗਾਤਾਰ ਕਮੀ ਕਾਰਨ ਇਹ ਇੱਕ ਮੌਸਮੀ ਦਰਿਆ ਬਣ ਗਿਆ। ਕੁਝ ਲੋਕ ਇਸ ਨੂੰ ਲੁਪਤ
ਹੋਈ ਸਰਸਵਤੀ ਵੀ ਆਖਦੇ ਹਨ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।