Go to Punjab Forest Topic Link
GAPS
Home GAPS Classes Pdf's Important Links
Go to Punjab Forest Topic Link
ਪੰਜਾਬ ਦੀ ਮਿੱਟੀ
ਧਰਾਤਲ ਅਨੁਸਾਰ ਪੰਜਾਬ ਦੀ ਮਿੱਟੀ ਦੀਆਂ ਕਿਸਮਾਂ
1.. ਮੱਧ ਦੇ ਮੈਦਾਨ ਦੀ ਮਿੱਟੀ- ਪੰਜਾਬ ਦਾ ਮੱਧ ਦਾ ਮੈਦਾਨ ਇਹਨਾਂ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਨਾਲ ਬਣਿਆ ਹੈ। ਇਹ ਮਿੱਟੀ ਜਲੋੜ ਮਿੱਟੀ ਹੈ। (Alluvial Soil) 70% of total area of Punjab ਵਿੱਚ Alluvail Soil ਪਾਈ ਜਾਂਦੀ ਹੈ।
ਇਸ ਵਿੱਚ ਚੀਕਣੀ ਅਤੇ ਰੇਤਲੀ ਮਿੱਟੀ ਦੀ ਮਾਤਰਾ ਬਰਾਬਰ ਹੁੰਦੀ ਹੈ, ਇਹ ਫਸਲਾਂ ਲਈ ਚੰਗੀ ਮਿੱਟੀ ਸਮਝੀ ਜਾਂਦੀ ਹੈ। (ਲੁਧਿਆਣਾ, ਜਲੰਧਰ, ਕਪੂਰਥਲਾ ਅੰਮ੍ਰਿਤਸਰ, ਤਰਨਤਾਰਨ) ਜਿਲਿਆਂ ਵਿੱਚ ਇਸ ਕਿਸਮ ਦੀ ਮਿੱਟੀ ਮਿਲਦੀ ਹੈ।
2.. ਬੇਟ ਦੀ ਮਿੱਟੀ- ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ ਬੇਟ ਦੇ ਇਲਾਕੇ ਹਨ। ਪਹਾੜ ਨਾਲ ਲੱਗਦੇ ਹਿੱਸਿਆ ਦੀਆਂ ਮਿੱਟੀਆਂ ਵਿੱਚ ਪੱਥਰ, ਗੀਟੇ ਹੁੰਦੇ ਹਨ। ਇਹਨਾਂ ਜਿਲਿਆ ਵਿੱਚ ਚੋਆਂ ਨੇ ਧਰਤੀ ਦੀ ਉਪਰਲੀ ਤਹਿ ਨੂੰ ਖੋਰ ਦਿੱਤਾ ਹੈ। ਇਹ ਮਿੱਟੀ ਜਲੋੜ ਮਿੱਟੀ ਨਾਲੋ ਘੱਟ ਉਪਜਾਊ ਹੈ।
3. ਦੱਖਣ ਪੱਛਮ ਦੀਆਂ ਮਿੱਟੀਆਂ- ਜਿਲਾ ਫਰੀਦਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਿਰੋਜ਼ਪੁਰ, ਅਤੇ ਫਾਜ਼ਿਲਕਾ ਦੇ ਕੁਝ ਭਾਗਾਂ ਦੀ ਮਿੱਟੀ ਰੇਤਲੀ ਹੈ। ਇਸ ਨੂੰ ਰਸਾਇਣਿਕ ਖਾਦ ਪਾ ਕੇ ਖੇਤੀ ਯੋਗ ਬਣਾਇਆ ਜਾਂਦਾ ਹੈ।
4. ਦੱਖਣੀ ਮੱਧ ਦੀ ਮਿੱਟੀ- ਜਿਲਾ ਸੰਗਰੂਰ ਤੇ ਬਰਨਾਲਾ ਵਿੱਚ ਸੇਮ ਹੋਣ ਕਰਕੇ ਕਲਰ ਪੈਦਾ ਹੋ ਗਈ ਹੈ।
ਸੇਮ- ਸੇਮ ਤੋਂ ਭਾਵ ਹੈ, ਕਿ ਧਰਤੀ ਹੇਠਲਾ ਪਾਣੀ ਧਰਤੀ ਵਿੱਚੋਂ ਆਪਣੇ ਆਪ ਸਿੰਮ ਕੇ ਉਪਰਲੀ ਤਹਿ ਤੇ ਆ ਜਾਂਦਾ ਹੈ।
ਕਲਰ- ਪਾਣੀ ਦੇ ਨਾਲ ਹੀ ਧਰਤੀ ਹੇਠਲੇ ਲੂਣ ਆਦਿ ਆ ਕੇ ਉਪਰਲੀ ਤਹਿ ਤੇ ਜੰਮ ਜਾਂਦੇ ਹਨ। ਇਸ ਨੂੰ ਕਲਰ ਆਖਦੇ ਹਨ। ਇਹ ਧਰਤੀ ਖੇਤੀ ਯੋਗ ਨਹੀਂ ਰਹਿ ਜਾਂਦੀ। ਹੁਣ ਜਿਪਸਮ ਪਾ ਕੇ ਇਸ ਨੂੰ ਠੀਕ ਕਰ ਲਿਆ ਗਿਆ ਹੈ। ਇਹ ਵੀ ਖੇਤੀਯੋਗ ਬਣਾ ਲਈ ਗਈ ਹੈ।
ਪੰਜਾਬ ਦੀ ਧਰਤੀ ਸਮੁੱਚੇ ਰੂਪ ਵਿੱਚ ਪੱਧਰੀ ਹੈ। ਦੂਜਾ ਇਹd ਚੰਗੀ ਤਰ੍ਹਾਂ ਉਪਜਾਊ ਵੀ ਹੈ। ਇਸ ਕਰਕੇ ਪੰਜਾਬ ਭਾਰਤ ਦਾ ਅੰਨ ਭੰਡਾਰ ਬਣ ਗਿਆ ਹੈ। (Amritsar, Tarn-Taran, Gurdaspur, Pathankot Jalandhar, and Ludhiana District) ਦੀ ਮਿੱਟੀ ਉਪਜਾਊ ਹੋਣ ਕਰਕੇ ਹੀ ਫਸਲਾਂ ਦੇ ਚੰਗੇ ਝਾੜ ਲਈ ਪ੍ਰਸਿੱਧ ਹਨ।
ਪੰਜਾਬ ਵਿੱਚ ਮਿੱਟੀ ਦੀਆਂ ਹੇਠ ਲਿਖਾਂ ਕਿਸਮਾਂ ਮਿਲਦੀਆਂ ਹਨ।
1.. ਹੜ੍ਹਾਂ ਦੇ ਮੈਦਾਨ ਜਾਂ ਬੇਟ ਦੀ ਮਿੱਟੀ- ਇਹ ਕਈ ਦਰਿਆਵਾਂ, ਨਦੀਆਂ ਅਤੇ ਚੋਆਂ ਰਾਹੀਂ ਲਿਆਂਦੀ ਮਿੱਟੀ ਨਾਲ ਬਣੇ ਮੈਦਾਨ ਹਨ। ਇਹ ਖਾਂਦਰ ਕਿਸਮ ਦੀ ਮਿੱਟੀ ਹੈ, ਜੋ ਹੜ੍ਹਾਂ ਕਾਰਨ ਇਕੱਠੀ ਹੋ ਗਈ ਹੈ। ਅਜਿਹੀ ਮਿੱਟੀ ਸਤਲੁਜ, ਰਾਵੀ, ਬਿਆਸ ਅਤੇ ਘੱਗਰ ਦਰਿਆਵਾ ਦੇ ਦੋਹਾਂ ਕੰਢਿਆਂ ਦੇ ਨਾਲ-ਨਾਲ, ਇਕ ਲੰਮੀ ਪੇਟੀ ਦੇ ਰੂਪ ਵਿੱਚ ਫੈਲੀ ਹੋਈ ਹੈ। ਪੰਜਾਬ ਵਿੱਚ ਬੇਟ ਮਿੱਟੀ ਦਾ ਕਾਫੀ ਚੌੜਾ ਖੇਤਰ ਹੈ ਜੋ ਕਿ ਸਤਲੁਜ ਦਰਿਆ ਦੇ ਪੱਛਮੀ ਕੰਢੇ ਦੇ ਨਾਲ-ਨਾਲ ਦੱਖਣ ਪੱਛਮੀ ਦਿਸ਼ਾ ਵਿੱਚ, ਰੋਪੜ ਤੋਂ ਫਾਜਿਲਕਾ ਵੱਲ ਨੂੰ ਫੈਲਿਆ ਹੋਇਆ ਹੈ। ਜੀਰਾ ਅਤੇ ਮੋਗਾ ਤਹਿਸੀਲਾਂ ਵਿੱਚ ਇਹ ਵਧੇਰੇ ਮਾਤਰਾ ਵਿੱਚ ਹੈ।
ਭੌਤਿਕ ਅਤੇ ਰਸਾਇਣਿਕ ਬਣਤਰ- ਇਹਨਾਂ ਦਾ ਰੰਗ ਹਲਕੇ ਪੀਲੇ ਤੋਂ ਪੀਲਾ ਭੂਰਾ ਹੈ। ਉਹ ਉੱਤਮ ਨਿਕਾਸ ਵਾਲੀਆਂ, ਡੂੰਘੀਆਂ, ਘੱਟ ਜੈਵਿਕ ਮਾਦੇ ਵਾਲੀਆਂ ਮਿੱਟੀਆਂ ਹਨ, ਜਿਨ੍ਹਾਂ ਦੀ ਬਣਤਰ ਸ਼ੈਲੀ ਕਾਫੀ ਵੱਖਰੀ ਹੈ। ਹੜ੍ਹਾਂ ਕਾਰਨ ਇਹ ਗਿੱਲੀ ਅਤੇ ਤਹਿਦਾਰ ਹੈ। ਇਸ ਮਿੱਟੀ ਦਾ ਖਾਰੀ ਅੰਗ 7.0 ਤੋਂ 8.4 ਤੱਕ ਹੈ ਅਤੇ ਅਜਿਹੀ ਮਿੱਟੀ ਕਣਕ, ਚੌਲ, ਗੰਨੇ ਅਤੇ ਸਬਜ਼ੀਆਂ ਦੀ ਖੇਤੀ ਲਈ ਉੱਤਮ ਹੈ।
2.. ਚੀਕਣੀ ਮਿੱਟੀ- ਇਹ ਰਾਜ ਦੀ ਸਭ ਤੋਂ ਉਪਜਾਊ ਜ਼ਮੀਨ ਹੈ। ਇਸ ਮਿੱਟੀ ਵਿੱਚ ਮੁੱਖ ਤੌਰ ਤੇ ਕਣਕ ਅਤੇ ਚੌਲ ਦੀ ਖੇਤੀ ਹੁੰਦੀ ਹੈ। ਮਿੱਟੀ ਦੀ ਇਹ ਕਿਸਮ ਜ਼ਿਲ੍ਹਾ ਨਵਾਂ ਸ਼ਹਿਰ, ਜ਼ਿਲ੍ਹਾ ਜਲੰਧਰ ਦੀ ਨਕੋਦਰ ਤਹਿਸੀਲ, ਤਹਿਸੀਲ ਫਗਵਾੜਾ ਅਤੇ ਜ਼ਿਲ੍ਹਾ ਕਪੂਰਥਲਾ ਦੇ ਕੇਂਦਰੀ ਭਾਗਾਂ ਵਿੱਚ ਮਿਲਦੀ ਹੈ। ਚੋਆਂ ਅਤੇ ਨਾਲਿਆਂ ਵਿੱਚ ਆਏ ਹੜ੍ਹਾਂ ਅਤੇ ਅਧਿਕ ਸਿੰਚਾਈ ਨੇ ਪੱਛਮੀ ਅੰਮ੍ਰਿਤਸਰ, ਦੱਖਣ ਪੱਛਮੀ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੀ ਮਿੱਟੀ ਨੂੰ ਕੁਝ ਹੱਦ ਤੱਕ ਪ੍ਰਭਾਵਿਤ ਕੀਤਾ ਹੈ।
ਭੌਤਿਕ ਅਤੇ ਰਸਾਇਣਿਕ ਬਣਤਰ- ਇਹ ਡੂੰਘੀ ਬਾਰੀਕ ਕਣਾਂ ਵਾਲੀ ਮਿੱਟੀ ਹੈ ਜੋ ਅਰਧਨਮੀ ਅਤੇ ਗਰਮ ਵਾਤਾਵਰਨ ਵਿੱਚ ਵਿਕਸਿਤ ਹੁੰਦੀ ਹੈ। ਇਸ ਮਿੱਟੀ ਦਾ ਖਾਰ ਅੰਗ 7.8 ਤੋਂ 8 ਤੱਕ ਹੈ।
3..ਰੇਤਲੀ ਮਿੱਟੀ- ਇਹ ਖੁਸ਼ਕ ਮਿੱਟੀ, ਅਰਧ ਖੁਸ਼ਕ ਅਤੇ ਗਰਮ ਜਲਵਾਯੂ ਵਿੱਚ, ਜਿੱਥੇ ਵਰਖਾ 30 ਸੈ.ਮੀ. ਤੋਂ 50 ਸੈ.ਮੀ. ਦੇ ਦਰਮਿਆਨ ਹੁੰਦੀ ਹੈ, ਵਿੱਚ ਵਿਕਸਿਤ ਹੁੰਦੀ ਹੈ। ਇਹ ਮਿੱਟੀ ਪੰਜਾਬ ਦੇ ਦੱਖਣ-ਪੱਛਮੀ ਅਤੇ ਪੱਛਮੀ ਮੱਧ ਪੰਜਾਬ ਵਾਲੇ ਹਿੱਸਿਆਂ ਜਿਵੇਂ ਕਿ ਜ਼ਿਲ੍ਹਾ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ ਦੇ ਦੱਖਣੀ ਭਾਗ, ਜ਼ਿਲ੍ਹਾ ਮੁਕਤਸਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਕੁਝ ਹਿੱਸਿਆਂ ਵਿੱਚ ਮਿਲਦੀ ਹੈ।
ਭੋਤਿਕ ਅਤੇ ਰਸਾਇਣਿਕ ਬਣਤਰ- ਇਸ ਮਿੱਟੀ ਦਾ ਰੰਗ ਪੀਲਾ ਤੇ ਸਲੇਟੀ ਹੁੰਦਾ ਹੈ। ਸਲੇਟੀ ਰੰਗ, ਇਸ ਵਿੱਚ ਜੈਵਿਕ ਮਾਦੇ ਦੀ ਘਾਟ ਨੂੰ ਦਰਸਾਉਂਦਾ ਹੈ। ਇਸ ਮਿੱਟੀ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸੀਅਮ ਤੱਤਾਂ ਦੀ ਵੀ ਘਾਟ ਹੁੰਦੀ ਹੈ। ਇਸ ਦਾ ਖਾਰ ਅੰਗ 7.8 ਤੋਂ 8.5 ਹੈ। ਇਸ ਮਿੱਟੀ ਦੀ ਬਣਤਰ ਸ਼ੈਲੀ ਰੇਤਲੀ, ਚਿਕਨੀ ਤੋਂ ਚਿੱਕੜ ਵਰਗੀ ਹੋ ਸਕਦੀ ਹੈ। ਇਹ ਮਿੱਟੀ ਘੱਟ ਤੇ ਦਰਮਿਆਨੀ ਕਿਸਮ ਦੀ ਉਪਜਾਊ ਮਿੱਟੀ ਹੈ। ਉੱਚਿਤ ਸਿੰਜਾਈ ਸਾਧਨਾ ਨਾਲ ਇਸ ਵਿੱਚ ਨਰਮਾ, ਨਿੰਬੂ, ਤੇਲ ਬੀਜ, ਕਣਕ ਅਤੇ ਹੋਰ ਚਾਰੇ ਵਾਲੀਆਂ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ।
4. ਮਾਰੂਥਲੀ ਮਿੱਟੀ-ਇਹ ਕਿਸਮ ਖੁਸ਼ਕ ਅਤੇ ਗਰਮ ਜਲਵਾਯੂ ਖੇਤਰ ਦੀ ਹੈ, ਜਿੱਥੇ ਵਰਖਾ 30 ਸੈ.ਮੀ. ਤੋਂ ਘੱਟ ਹੋਵੇ। ਇਹ ਮਿੱਟੀ ਅਬੋਹਰ ਦੇ ਖੁਸ਼ਕ ਖੇਤਰਾਂ, ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ ਦੇ ਕੁਝ ਹਿੱਸਿਆਂ ਅਤੇ ਜ਼ਿਲਾਂ ਲੁਧਿਆਣਾ ਵਿੱਚ ਮਿਲਦੀ ਹੈ।
ਭੋਤਿਕ ਅਤੇ ਰਸਾਇਣਿਕ ਬਣਤਰ- ਇਹ ਖੁਸ਼ਕ ਮਿੱਟੀ ਦੀ ਕਿਸਮ ਹੈ ਅਤੇ ਇਸ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਤੱਤਾਂ ਦੀ ਵੀ ਕਮੀ ਹੁੰਦੀ ਹੈ। ਇਸ ਦਾ ਖਾਰ ਅੰਗ 7.5 ਤੋਂ 8.5 ਹੈ। ਘੱਟ ਵਰਖਾ ਅਤੇ ਵਧੇਰੇ ਵਾਸ਼ਪੀਕਰਨ ਕਾਰਨ, ਇਹ ਮਿੱਟੀ ਕਲਰ ਕਿਸਮ ਦੀ ਹੁੰਦੀ ਹੈ। ਮਿੱਟੀ ਦਾ ਰੰਗ ਪੀਲਾ ਤੋਂ ਹਲਕਾ ਭੂਰਾ ਹੋ ਸਕਦਾ ਹੈ। ਇਹ ਮਿੱਟੀ ਨਰਮਾ, ਮੋਠ, ਨਿੰਬੂ, ਕਣਕ, ਬਾਜਰਾ ਅਤੇ ਸੌਣੀ ਦੇ ਚਾਰੇ ਦੀਆਂ ਫਸਲਾਂ ਲਈ ਲਾਭਦਾਇਕ ਹੈ। ਇਹ ਮਿੱਟੀ ਹਵਾ ਨਾਲ ਉੱਡ ਕੇ ਆਈ ਰੇਤ ਦੀ ਪਰਤ ਨਾਲ ਢੱਕੀ ਹੁੰਦੀ ਹੈ।
5. ਕੰਢੀ ਮਿੱਟੀ- ਇਹ ਮਿੱਟੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੋਪੜ ਜਿਲਿਆ ਦੇ ਕੁਝ ਖੇਤਰਾਂ ਵਿੱਚ ਮਿਲਦੀ ਹੈ।
ਭੌਤਿਕ ਅਤੇ ਰਸਾਇਣਿਕ ਬਣਤਰ- ਇਹ ਮਿੱਟੀ ਰੇਤੀਲੀ, ਰੇਤਲੀ ਚੀਕਣੀ ਜਾਂ ਦਲਦਲੀ ਕਿਸਮ ਦੀ ਹੋ ਸਕਦੀ ਹੈ। ਸ਼ਿਵਾਲਿਕ ਪਹਾੜੀਆਂ ਦੇ ਪੂਰਬ ਵਿੱਚ, ਇਹ ਮਿੱਟੀ ਦਾਣੇਦਾਰ ਅਤੇ ਮੋਟੀ ਹੋ ਜਾਂਦੀ ਹੈ। ਅਤੇ ਇਸ ਵਿੱਚ ਕੰਕਰ ਅਤੇ ਬਜਰੀ ਦੀ ਬਹੁਤਾਤ ਹੋ ਜਾਂਦੀ ਹੈ। ਇਹ ਜ਼ਮੀਨ ਘੱਟ ਉਪਜਾਊ ਕਿਸਮ ਦੀ ਹੁੰਦੀ ਹੈ ਅਤੇ ਸ਼ਿਵਾਲਿਕ ਪਹਾੜੀਆਂ ਵਿੱਚੋਂ ਨਿਕਲਦੇ ਚੋਆਂ ਦੁਆਰਾ ਜਮ੍ਹਾਂ ਕੀਤੀ ਗਈ ਹੈ।
6. ਸਿਰੋਜ਼ੈਮ ਮਿੱਟੀ- ਰਾਜ ਦੇ 25% ਖੇਤਰ ਵਿੱਚ ਇਹ ਮਿੱਟੀ ਹੈ। ਇਹ ਮਿੱਟੀ ਮਾਲਵਾ ਖੇਤਰ ਵਿੱਚ ਜਿਲਾ ਲੁਧਿਆਣਾ, ਜਿਲਾ ਸੰਗਰੂਰ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ, ਜਿਲਾ ਫਤਿਹਗੜ੍ਹ ਸਾਹਿਬ, ਰਾਜਪੁਰਾ, ਜਿਲਾ ਪਟਿਆਲਾ ਅਤੇ ਜਿਲਾ ਫਰੀਦਕੋਟ ਵਿੱਚ ਮਿਲਦੀ ਹੈ। ਇਹ ਮਿੱਟੀ ਦੁਆਬਾ ਅਤੇ ਮਾਲਵਾ ਖੇਤਰ ਵਿੱਚ ਮੁਕੇਰਿਆਂ ਤੋਂ ਟਾਂਡਾ ਅਤੇ ਨਕੋਦਰ ਬਲਾਕਾਂ ਵਿੱਚ ਲੰਮੀ ਪੱਟੀ ਦੇ ਰੂਪ ਵਿੱਚ ਪਾਈ ਜਾਂਦੀ ਹੈ।
ਭੌਤਿਕ ਅਤੇ ਰਸਾਇਣਿਕ ਬਣਤਰ- ਇਹ ਮਿੱਟੀ ਸਲੇਟੀ ਰੰਗ ਦੀ ਹੁੰਦੀ ਹੈ। ਇਸ ਵਿੱਚ ਜੈਵਿਕ ਤੱਤਾਂ ਦੀ ਘਾਟ ਹੁੰਦੀ ਹੈ। ਇਹ ਮਿੱਟੀ ਰੇਤਲੀ ਤੇ ਚਿੱਕੜ ਜਾਂ ਕਪਰੀਲੀ ਹੁੰਦੀ ਹੈ। ਇਸ ਮਿੱਟੀ ਦਾ ਖਾਰ ਅੰਗ 7.8 ਤੋਂ 8.5 ਹੈ। ਇਹ ਮਿੱਟੀ ਪੰਜਾਬ ਦੇ ਅਰਧ ਖੁਸ਼ਕ ਖੇਤਰਾਂ ਵਿੱਚ ਜਿੱਥੇ ਵਰਖਾ 50 ਸੈ.ਮੀ. ਤੋਂ 70 ਸੈ.ਮੀ. ਤੱਕ ਹੋਵੇ, ਮਿਲਦੀ ਹੈ ਅਤੇ ਔਸਤਨ ਤਾਪਮਾਨ 24 ਡਿਗਰੀ ਤੋਂ 25 ਡਿਗਰੀ ਤੱਕ ਹੁੰਦਾ ਹੈ। ਇਸ ਮਿੱਟੀ ਵਿੱਚ ਘਾਹ ਅਤੇ ਬਨਸਬਤੀ ਮਿਲਦੀ ਹੈ। ਉੱਚਿਤ ਸਿੰਜਾਈ ਮਾਤਰਾ ਨਾਲ ਇਸ ਮਿੱਟੀ ਵਿੱਚ ਕਣਕ ਦਾ ਉਤਪਾਦਨ ਵਧੇਰੇ ਹੁੰਦਾ ਹੈ।
7. ਸਲੇਟੀ ਭੂਰੀ ਪੌਡਜ਼ੌਲਿਕ ਅਤੇ ਜੰਗਲੀ ਖੇਤਰ ਦੀ ਮਿੱਟੀ- ਇਹ ਕੰਕਰਾਂ ਅਤੇ ਬਜਰੀ, ਵਾਲੀ ਰੇਤਲੀ ਮਿੱਟੀ ਹੈ ਜੋ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੋਪੜ ਜਿਲ੍ਹਿਆਂ ਵਿੱਚ ਮਿਲਦੀ ਹੈ।
ਭੌਤਿਕ ਅਤੇ ਰਸਾਇਣਿਕ ਬਣਤਰ- ਇਹ ਮਿੱਟੀ ਘੱਟ ਤਾਪਮਾਨ ਵਾਲੇ ਖੇਤਰ ਵਿੱਚ ਵਗਦੇ ਪਾਣੀ ਦੀ ਦੁਬਾਰਾ ਖੋਰ ਕਿਰਿਆ ਕਾਰਨ ਬਣਦੀ ਹੈ। ਇਹ ਮਿੱਟੀ ਝਾੜੀਆਂ ਅਤੇ ਪੱਤਝੜੀ ਜੰਗਲਾਂ, ਤੇਜ਼ ਢਲਾਣਾਂ ਅਤੇ ਕੱਟ-ਫੱਟ ਵਾਲੇ ਭੂਗੋਲਿਕ ਖੇਤਰਾਂ ਵਿੱਚ ਮਿਲਦੀ ਹੈ। ਇਸ ਦਾ ਰੰਗ ਭੂਰਾ-ਲਾਲ ਤੋਂ ਕਾਲਾ-ਭੂਰਾ ਰੰਗ ਹੋ ਸਕਦਾ ਹੈ।
8. ਚੀਕਣੀ ਅਤੇ ਖਾਰੀ ਮਿੱਟੀ- ਇਹ ਮਿੱਟੀ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਅਤੇ ਫਰੀਦਕੋਟ ਜਿਲਿਆਂ ਵਿੱਚ ਮਿਲਦੀ ਹੈ। ਚੀਕਨੀ ਮਿੱਟੀ ਵਾਲੇ ਸਾਰੇ ਖੇਤਰ ਬੀਕਾਨੇਰ, ਅਬੋਹਰ, ਬਠਿੰਡਾ, ਘੱਘਰ, ਸਰਹਿੰਦ ਨਦੀ ਦੀ ਕੋਟਲਾ ਸ਼ਾਖਾ ਅਤੇ ਭਾਖੜਾ ਨਦੀ ਦੇ ਨੇੜਲੇ ਸਾਰੇ ਖੇਤਰਾਂ ਵਿੱਚ ਪਾਈ ਜਾਂਦੀ ਹੈ।
ਭੌਤਿਕ ਅਤੇ ਰਸਾਇਣਿਕ ਬਣਤਰ- ਇਸ ਖਾਰੀ ਮਿੱਟੀ ਵਿੱਚ ਘੁਲਣਸ਼ੀਲ ਨਮਕ ਦੀ ਮਾਤਰਾ
(0.2% ਤੋਂ ਜ਼ਿਆਦਾ) ਕਾਫੀ ਵੱਧ ਹੁੰਦੀ ਹੈ। ਜਿਸ ਕਾਰਨ ਪੌਦੇ ਇਸ ਨੂੰ ਸੋਖ ਨਹੀਂ ਸਕਦੇ।
ਇਸ ਮਿੱਟੀ ਦਾ ਖਾਰ ਅੰਗ 7.3 ਤੋਂ 8.5 ਹੈ ਅਤੇ ਇਹ ਮਿੱਟੀ ਉਦਾਸੀਨ ਰਸਾਇਣਕ ਕਿਰਿਆ ਕਰਦੀ ਹੈ।
ਮਿੱਟੀ ਵਿੱਚ ਸੋਡੀਅਮ ਦੀ ਮਾਤਰਾ ਬਾਕੀ ਤੱਤਾਂ ਨਾਲੋਂ 15% ਵੱਧ ਹੈ।
ਅਤੇ ਖਾਰ ਅੰਗ 8.5 ਤੋਂ ਵੀ ਵੱਧ ਹੈ ਅਤੇ 8.5 ਤੋਂ ਵੀ ਵੱਧ ਅਤੇ ਇਹ ਖਾਰੀ ਕਿਰਿਆ ਕਰਦੀ ਹੈ।
Go to Punjab Forest Topic Link
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।