Advertisement

Responsive Advertisement

Punjab Forest in Punjabi

 

Home         GAPS Classes Pdf's    Important Links




Forest

 

ਪੰਜਾਬ ਦਾ ਕੁੱਲ ਖੇਤਰਫਲ 50362 Sq.Km ਹੈ। ਅਤੇ ਇਸ ਦਾ ਜੰਗਲਾਂ ਦੇ ਅਧੀਨ ਖੇਤਰਫਲ 2011 ਦੀ ਜਨਗਣਨਾ ਅਨੁਸਾਰ 2442 sq.km (4.84%) ਹੈ।  ਅਤੇ ਹੁਣ ਦੇ ਸਮੇਂ ਇਹ ਵੱਧ ਕੇ 3058 Sq.km (6%)ਹੋ ਗਿਆ ਹੈ।

ਪੰਜਾਬ ਦਾ ਕੁੱਲ ਜੰਗਲੀ ਹਿੱਸਾ 33% ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਜੰਗਲਾਂ ਦਾ ਵਿਥਾਰ ਇਕੋ ਜਿਹਾ ਨਹੀਂ ਹੈ।

ਸਭ ਤੋਂ ਵੱਧ ਜੰਗਲ ਹੁਸ਼ਿਆਰਪੁਰ ਵਿੱਚ ਪਾਏ ਜਾਂਦੇ ਹਨ।

1.      ਹੁਸ਼ਿਆਰਪੁਰ – 34%

2.      ਰੂਪਨਗਰ- 24%

3.      ਨਵਾਂਸ਼ਹਿਰ- 15%

4.      ਗੁਰਦਾਸਪੁਰ- 10%

ਪੰਜਾਬ ਦੇ ਜੰਗਲਾਂ ਦੀਆਂ ਕਿਸਮਾਂ (ਪੰਜਾਬ ਦੇ ਜੰਗਲਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆਂ ਜਾ ਸਕਦਾ ਹੈ।)

1.      ਪਰਬਤੀ ਜੰਗਲ- ਇਹਨਾਂ ਜੰਗਲਾਂ ਵਿੱਚ ਚੀਲ ਦੀ ਲੱਕੜੀ (Pine Woods) ਪਾਈ ਜਾਂਦੀ ਹੈ। ਇਹ ਜੰਗਲ ਆਮ ਤੌਰ ਤੇ ਹੁਸ਼ਿਆਰਪੁਰ ਦੇ ਵਣ ਖੇਤਰ ਵਿੱਚ ਮਿਲਦੇ ਹਨ।

2.      ਕੁਟੀਲ ਜੰਗਲ (Crooked Forest) ਇਹਨਾਂ ਜੰਗਲਾਂ ਵਿੱਚ ਕਿੱਕਰ ਅਤੇ ਖੈਰ ਰੁੱਖ (Catechu Tree) ਮਿਲਦੇ ਹਨ। ਇਹ ਜੰਗਲ ਮੁੱਖ ਤੌਰ ਤੇ ਸ਼ਿਵਾਲਿਕ ਪਰਬਤ ਵਿੱਚ ਪਾਏ ਜਾਂਦੇ ਹਨ। (ਸ਼ਿਵਾਲਿਕ ਪਰਬਤ ਨਾਲ ਲਗਦੇ ਹਿੱਸੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ,ਚੰਡੀਗੜ੍ਹ)

3.      ਚੌੜੀ ਪੱਤੀ ਵਾਲੇ ਜੰਗਲ- ਇਹਨਾਂ ਜੰਗਲਾਂ ਵਿੱਚ ਸਫੈਦਾ, ਸ਼ੀਸ਼ਮ ਵਰਗੇ ਰੁੱਖ ਪਾਏ ਜਾਂਦੇ ਹਨ। ਇਹ ਜੰਗਲ ਲਗਭਗ ਸਾਰੇ ਪੰਜਾਬ ਵਿੱਚ ਮਿਲਦੇ ਹਨ।

Wetlands – (ਤਰਭੂਮੀ ਖੇਤਰ)  ਇਹ ਵਾਤਾਵਰਨ ਦਾ ਉਹ ਹਿੱਸਾ ਹੁੰਦਾ ਹੈ, ਜਿਥੇ ਜਲ, ਉਪ-ਜਲ ਅਤੇ ਥਲ ਭਾਗ ਦੇ ਵਿਸ਼ੇਸ਼ ਗੁਣ ਮਿਲਦੇ ਹਨ। ਇਹ ਖੇਤਰ ਜਲਵਾਯੂ, ਮਿੱਟੀ ਦੀ ਕਿਸਮ, ਪਾਣੀ ਦੀ ਰਸਾਇਣਿਕ ਬਣਤਰ ਭੂਗੋਲਿਕ ਸਥਿਤੀ, ਜਲ ਵਿਗਿਆਨ ਅਤੇ ਕਈ ਹੋਰ ਤੱਤਾਂ ਦੇ ਵੱਖਰੇ ਹੋਣ ਕਾਰਨ ਇਕ ਦੁਜੇ ਤੋੰ ਕਾਫੀ ਵੱਖਰੇ ਹੁੰਦੇ ਹਨ।

1971 ਵਿੱਚ ਹੋਈ ਰਾਮਸਰ ਕਨਵੈਨਸ਼ਨ(ਸੰਮੇਲਨ) ਵਿੱਚ ਦਿੱਤੀ ਗਈ ਪ੍ਰੀਭਾਸ਼ਾ ਅਨੁਸਾਰ Wetlands ਖੇਤਰ ਦਲਦਲੀ ਭੂਮੀ ਦੇ ਥਲ ਜਾਂ ਜਲ, ਕੁਦਰਤੀ ਜਾਂ ਬਨਾਵਟੀ ਸਥਾਈ ਜਾਂ ਅਸਥਾਈ, ਵਗਦੇ ਜਾਂ ਖੜੇ ਪਾਣੀ ਵਾਲੇ, ਤਾਜੇ ਜਾਂ ਖਾਰੇ ਪਾਣੀ ਵਾਲੇ ਇਲਾਕੇ ਹਨ। ਜਿਨਾਂ ਦੀ ਡੂੰਘਾਈ 6 ਮੀਟਰ ਤੋਂ ਘੱਟ ਹੈ। ਇਰਾਨ ਦੇ ਸ਼ਹਿਰ ਰਾਮਸਰ ਵਿੱਚ ਸੰਮੇਲਨ ਦੌਰਾਨ 1971 ਵਿੱਚ ਅਪਣਾਇਆ ਗਿਆ ਅਤੇ 1975 ਵਿੱਚ ਲਾਗੂ ਕੀਤਾ ਗਿਆ।

 

ਪੰਜਾਬ ਵਿੱਚ 12 ਕੁਦਰਤੀ ਅਤੇ 9 ਮਨੁੱਖ ਨਿਰਮਿਤ (Man-made) Wetlands ਹਨ।

 

ਪੰਜਾਬ ਵਿੱਚ 2019 ਤੱਕ 3 Wetlands ਰਾਮਸਰ Sites ਸੀ।

1.      ਹਰੀਕੇ wetland ਜੋ ਕਿ ਤਰਨਤਾਰਨ ਵਿੱਚ ਸਥਿਤ ਹੈ ਜਿਸ ਨੂੰ 1990 ਵਿੱਚ UNDP (United Nation Development Programme) ਦੁਆਰਾ ਇਸਨੂੰ Ramsar Site ਘੋਸ਼ਿਤ ਕੀਤਾ ਗਿਆ। ਹਰੀਕੇ ਉਤਰ ਭਾਰਤ ਦੀ ਸਭ ਤੋਂ ਵੱਡੀ ਤਾਜੇ ਪਾਣੀ ਵਾਲੀ Wetland ਹੈ। ਇਹ 1952 ਵਿੱਚ ਸਤਲੁਜ-ਬਿਆਸ ਦੇ ਸੰਗਮ ਤੇ ਬੰਨ ਬਣਨ ਮਗਰੋਂ ਹੋਂਦ ਵਿੱਚ ਆਈ।   (UNDP) ਦੀ ਸਥਾਪਨਾ 22 ਨਵੰਬਰ 1965 ਈ. ਵਿੱਚ (U.S) ਵਿੱਚ ਹੋਈ ਜਿਸਦਾ Headquarter New York City ਹੈ।

2.      Kanjali Wetland ਜੋ ਕਿ ਕਪੂਰਥਲਾ ਵਿੱਚ ਹੈ। ਇਸ ਨੂੰ UNDP ਦੁਆਰਾ 2002 ਵਿੱਚ ਰਾਮਸਰ ਸਾਇਟ ਘੋਸ਼ਿਤ ਕੀਤਾ ਗਿਆ।

3.      Ropar Wetland ਜੋ ਕਿ ਰੋਪੜ ਵਿੱਚ ਹੈ। ਇਸ ਨੂੰ UNDP ਦੁਆਰਾ 2002 ਵਿੱਚ ਰਾਮਸਰ ਸਾਇਟ ਘੋਸ਼ਿਤ ਕੀਤਾ ਗਿਆ।

4.      Keshopur Miani Community Reserve ਜੋ ਕਿ ਗੁਰਦਾਸਪੁਰ ਵਿੱਚ ਸਥਿਤ ਹੈ। ਜਿਸ ਨੂੰ UNDP ਦੁਆਰਾ 2020 ਵਿੱਚ ਰਾਮਸਰ ਸਾਇਟ ਘੋਸ਼ਿਤ ਕੀਤਾ ਗਿਆ। ਇਹ ਕੁੱਲ 343.9 hectare ਵਿੱਚ ਫੈਲਿਆ ਹੋਇਆ ਹੈ।

5.      Beas Conservation Reserve ਜੋ ਕਿ ਪੂਰੀ ਬਿਆਸ ਦੀ ਬੈਲਟ ਵਿੱਚ ਫੈਲਿਆ ਹੋਇਆ ਹੈ। ਤਲਵਾੜਾ ਤੋਂ ਹਰੀਕੇ ਬੈਰਾਜ ਤੱਕ ਜਿਸ ਨੂੰ UNDP ਦੁਆਰਾ 2020 ਵਿੱਚ ਰਾਮਸਰ ਸਾਇਟ ਘੋਸ਼ਿਤ ਕੀਤਾ ਗਿਆ। ਇਹ ਕੁੱਲ 185-km stretch ਤੱਕ ਫੈਲਿਆ ਹੋਇਆ ਹੈ।

6.      Nangal Wildlife Santury ਜੋ ਕਿ ਰੋਪੜ ਵਿੱਚ ਸਥਿਤ ਹੈ। । ਜਿਸ ਨੂੰ UNDP ਦੁਆਰਾ 2020 ਵਿੱਚ ਰਾਮਸਰ ਸਾਇਟ ਘੋਸ਼ਿਤ ਕੀਤਾ ਗਿਆ।  ਇਹ ਕੁੱਲ 116 hactare ਵਿੱਚ ਫੈਲਿਆ ਹੋਇਆ ਹੈ।

 

ਭਾਰਤ ਵਿੱਚ ਹੁਣ 42 Ramsar Sites ਹਨ।

1.      ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਇਟ Sunderbans wetland ਹੈ ਜੋ ਕਿ West Bengal ਵਿੱਚ ਸਥਿਤ ਹੈ। ਜਿਸਦਾ ਖੇਤਰਫਲ 4230 Sq.KM ਹੈ।

2.      ਸਭ ਤੋਂ ਛੋਟੀ ਰਾਮਸਰ ਸਾਇਟ Renuka Wetland ਹੈ ਜੋ ਕਿ Himachal Pradesh ਵਿੱਚ ਸਥਿਤ ਹੈ।

Chillika Lake ਉੜੀਸਾ ਅਤੇ Keladio Wetland ਰਾਜਸਥਾਨ ਨੂੰ ਭਾਰਤ ਤੇ ਪਹਿਲੇ ਰਾਮਸਰ ਸਾਈਟਾਂ ਵਜੋਂ ਮਾਨਤਾ ਪ੍ਰਾਪਤ ਹੈ। ਅਸਾਨ ਭਾਸ਼ਾ ਵਿੱਚ 42 ਭਾਰਤੀ ਰਾਮਸਰ ਸਾਈਟਾਂ ਵਿੱਚੋਂ Chillika Lake ਅਤੇ Keladio Wetland ਸਭ ਤੋਂ ਪੁਰਾਣੀਆਂ ਰਾਮਸਰ ਸਾਈਟਾਂ ਹਨ। 

 Important Links 

 Important Link-2

Post a Comment

0 Comments