Advertisement

Responsive Advertisement

Punjab Geo Part- 1 with Related Current Gk

 

HOME

YOUTUBE CHANNEL

GAPS ACADEMY

TEST SERIES





Please switch to the Desktop version. 

 

ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ।

ਰਿਗਵੇਦਕਾਲ ਵਿੱਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ।

ਪੁਰਾਣਾਂ ਅਤੇ ਮਹਾਭਾਰਤ ਦੇ ਸਮੇਂ ਪੰਜਾਬ ਨੂੰ ਪੰਚਨੰਦਾ ਕਿਹਾ ਜਾਂਦਾ ਸੀ। ਪੰਜ ਦਰਿਆਵਾਂ ਦੀ ਧਰਤੀ  ਸਤਲੁਜ ਰਾਵੀ ਬਿਆਸ ਚਨਾਬ ਜਿਹਲਮ  

ਪੰਚਨੰਦ ਕਿਵੇਂ ਬਣਦਾ ਹੈ।

ਸਤਲੁਜ ਦਰਿਆ ਰੋਪੜ ਤੋਂ 160 ਕਿਲੋਮੀਟਰ ਤੱਕ ਵਹਿੰਦਾ ਹੋਇਆ ਜ਼ਿਲ੍ਹਾ ਤਰਨਤਾਰਨ ਵਿੱਚ ਹਰੀਕੇ ਨੇੜੇ ਬਿਆਸ ਦਰਿਆ ਵਿੱਚ ਮਿਲ ਜਾਂਦਾ ਹੈ ਅਤੇ ਰਾਵੀ-ਚਨਾਬ ਅਤੇ ਜਿਹਲਮ ਵਿੱਚ ਜਾ ਰਲਦਾ ਹੈ। ਇਹਨਾਂ ਤਿੰਨਾ ਦੇ ਸਮੂਹ ਨੂੰ ਤ੍ਰਿਮਾਬ ਅਰਥਾਤ ਤਿੰਨ ਦਰਿਆ ਵੀ ਕਿਹਾ ਜਾਂਦਾ ਹੈ। ਸਤਲੁਜ-ਬਿਆਸ ਅਤੇ ਤ੍ਰਿਮਾਬ (ਰਾਵੀ, ਚਨਾਬ, ਅਤੇ ਜਿਹਲਮ) ਦੇ ਸੰਗਮ ਨੂੰ ਪੰਚਨਦ ਕਿਹਾ ਜਾਂਦਾ ਹੈ। ਸਤਲੁਜ ਦਰਿਆ 9 ਜ਼ਿਲ੍ਹਿਆਂ ਦੀ ਸਰਹੱਦ ਨਾਲ ਲਗਦੇ ਹਨ।

Ø  ਮੁਗਲਾਂ ਦੇ ਰਾਜ ਸਮੇਂ ਪੰਜਾਬ ਨੂੰ ਸੂਬਾ-ਏ-ਲਾਹੌਰ ਕਿਹਾ ਜਾਂਦਾ ਹੈ।

1.     1.     ਪੁਰਾਤਨ ਕਾਲ ਵਿੱਚ ਆਰੀਆ ਲੋਕਾਂ ਦੇ ਭਾਰਤ ਆਉਣ ਤੋਂ ਪਹਿਲਾਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆਂ ਜਾਂਦਾ ਸੀ?

A- ਪੰਚਨੰਦ         

B- ਪੰਜਰਤਨ

C- ਸਪਤ ਸਿੰਧੂ

D- ਟੱਕ ਦੇਸ਼

 

Ancient Names of Rivers

ਸਤਲੁਜ

ਸਤਲੁਤਰੀ

ਰਾਵੀ

ਪਰੁਸ਼ਨੀ

ਬਿਆਸ

ਵਿਪਾਸ਼

ਚਵਾਬ

ਅਸਿਕਨੀ

ਜਿਹਲਮ

ਵਿਤਾਸਤਾ

ਇੰਡਸ

ਸਿੰਧੂ

ਸਰਸਵਤੀ

ਸਰੁਸਤੀ

 

 

Greek Names of Rivers

ਸਤਲੁਜ

Hesidros

ਰਾਵੀ

Hydroatis

ਬਿਆਸ

Hyphasis

ਚਵਾਬ

Acensines

ਜਿਹਲਮ

Hydaspes

 

ਮੁਗਲਾਂ ਦੇ ਪਤਨ ਤੋਂ ਬਾਅਦ ਇਸ ਤੇ ਸਿੱਖਾਂ ਦਾ ਰਾਜ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ 27 ਜੂਨ 1839 ਤੋਂ ਬਾਅਦ ਪੰਜਾਬ ਅੰਗਰੇਜ਼ਾਂ ਦੇ ਅਧੀਨ ਆ ਗਿਆ।

Ø  ਪੰਜਾਬ ਦੀ ਸਮੇਂ- ਸਮੇਂ ਤੇ ਵੰਡ

1911 ਵਿੱਚ ਅੰਗਰੇਜ਼ਾ ਨੇ ਦਿੱਲੀ ਨੂੰ ਇਸ ਤੋਂ ਵੱਖ ਕਰ ਦਿੱਤਾ। (1947) ਦੇ ਬਟਵਰੇ ਨਾਲ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਭਰਤੀ ਪੰਜਾਬ ਦੇ ਹਿੱਸੇ ਸੰਯੁਕਤ ਪੰਜਾਬ ਦਾ 32% ਹਿੱਸਾ ਮਿਲਿਆ। ਪਾਕਿਸਤਾਨ ਨੂੰ 68% ਹਿੱਸਾ ਮਿਲਿਆ।

1.

1901

Lord Curzun

ਪੰਜਾਬ ਤੋਂ ਉਤਰ-ਪੱਛਮੀ ਸੀਮਾਵਰਤੀ ਪ੍ਰਾਂਤ ਅਲੱਗ ਕਰ ਦਿੱਤੇ।

2.

1911

Lord Harding

ਦਿਲੀ ਨੂੰ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ।

3.

1947

ਭਾਰਤ ਪਾਕਿਸਤਾਨ ਦੀ ਵੰਡ ਸਮੇਂ ਚੜਦਾ ਪੰਜਾਬ ਭਾਰਤ, ਅਤੇ ਲਹਿਦਾ ਪੰਜਾਬ ਪਾਕਿਸਤਾਨ ਬਣਾ ਦਿੱਤਾ ਗਿਆ।

4.

1966

ਭਾਸ਼ਾ ਦੇ ਆਧਾਰ ਤੇ ਹਰਿਆਣਾ ਹਿਮਾਂਚਲ ਨੂੰ ਪੰਜਾਬ ਤੋਂ ਅਲੱਗ ਕਰ ਦਿੱਤਾ ਗਿਆ।

 

15 ਜੁਲਾਈ 1948 ਨੂੰ ਪੰਜਾਬ ਦੀਆਂ ਅੱਠ ਰਿਆਸਤਾਂ ਪਟਿਆਲਾ,ਜੀਂਦ, ਨਾਭਾ, ਫਰੀਦਕੋਟ,ਕਪੂਰਥਲਾ, ਕਲਸੀਆਂ, ਮਲੇਰਕੋਟਲਾ, ਅਤੇ ਨਾਲਾਗੜ੍ਹ ਨੇ ਮਿਲ ਕੇ ਇਕ ਨਵੀਂ ਸਟੇਟ ਪੈਪਸੂ (PEPSU) Patiala and East Punjab States Union) 

29 ਦਸੰਬਰ 1953 ਨੂੰ States Reorganization Commision ਰਿਪੋਰਟ ਪੰਜਾਬੀ ਸੂਬਾ ਬਣਾਉਣ ਲਈ ਪੇਸ਼ ਕੀਤੀ ਗਈ ਅਤੇ ਸਰਕਾਰ ਨੇ ਪੰਜਾਬੀ ਸੂਬਾ ਬਣਾਉਣ ਲਈ ਇਹ ਰਿਪੋਰਟ ਸਵਿਕਾਰ ਕਰ ਲਈ ਅਤੇ 1 ਨਵੰਬਰ 1956 ਨੂੰ ਇਹ ਅੱਠ ਸਟੇਟਾਂ ਨੂੰ ਪੰਜਾਬ ਵਿੱਚ ਮਿਲਾ ਦਿਤਾ ਗਿਆ।

ਮੌਜੂਦਾ ਪੰਜਾਬ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ ਉਸ ਵੇਲੇ ਇਸ ਦੀਆਂ 2 ਡਵੀਜ਼ਨਾਂ ਅਤੇ 11 ਜ਼ਿਲ੍ਹੇ ਸਨ।

 

2.     2. ਇੰਦਰਾ ਗਾਂਧੀ ਸਰਕਾਰ ਵੱਲੋਂ ਪੰਜਾਬੀ ਸੂਬਾ ਬਣਾਉਣ ਦੀ ਮੰਗ ਅੰਤਰਿਮ ਰੂਪ ਵਿੱਚ ਸਵੀਕਾਰ ਕਰ ਲਈ ਗਈ  ਅਤੇ 3 ਮੈਂਬਰੀ ਪੰਜਾਬ ਸੀਮਾ ਕਮਿਸ਼ਨ ਸਥਾਪਿਤ ਕੀਤੀ ਗਈ। ਹੇਠ ਲਿਖਿਆਂ ਵਿੱਚੋ ਕੌਣ ਸ਼ਮਲ ਨਹੀਂ ਸੀ।

A-     Justic J.C.Shah

B-     S. Dutt

C-     Sant Fateh Singh

D-     M.M. Philips

 

 

ਪੰਜਾਬ ਦੇ ਦੱਖਣੀ ਜਿਲਿਆਂ ਨੂੰ ਰਾਜਸਥਾਨ ਦਾ ਰੇਤਲਾ ਇਲਾਕਾ ਛੂੰਹਦਾ ਹੈ।

ਪੰਜਾਬ ਦਾ ਉੱਤਰੀ ਭਾਗ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ।

ਪੰਜਾਬ ਦਾ ਕੁੱਲ ਖੇਤਰਫਲ 50362 ਵਰਗ ਕਿਲੋਮੀਟਰ ਹੈ, ਅਤੇ 19445 Seq Mil ਹੈ।

2011 ਦੀ ਜਨਗਣਨਾ ਅਨੁਸਾਰ 2,77,04236 ਜਨਸੰਖਿਆ ਰਿਕਾਰਡ ਕੀਤੀ ਗਈ

 ਪਹਿਲੀ ਯੋਜਨਾਬੱਧ ਜਨਗਣਨਾ ਸਾਰੇ ਭਾਰਤ ਵਿੱਚ (Non-Synchronous) 1872 ਵਿੱਚ ਹੋਈ

ਪਹਿਲੀ Synchronous Census 1881 (ਜਨਗਣਨਾ ਹਰ 10 ਸਾਲ ਬਾਦ 1881 ਤੋਂ ਸ਼ੁਰੂ ਕੀਤੀ ਗਈ)

ਅਜ਼ਾਦੀ ਤੋਂ ਬਾਅਦ ਪਹਿਲੀ ਜਨਗਣਨਾ 1951 ਵਿੱਚ ਕੀਤੀ ਗਈ।

ਜੇਕਰ 1872 ਤੋਂ ਦੇਖਿਆ ਜਾਵੇ ਤਾਂ 2011 ਦੀ ਜਨਗਣਨਾ  15ਵੀਂ ਜਨਗਣਨਾ ਸੀ।

ਜੇਕਰ 1951 ਤੋਂ ਦੇਖਿਆ ਜਾਵੇ ਤਾਂ ਭਾਰਤ ਦੀ ਅਜ਼ਾਦੀ ਤੋਂ ਬਾਅਦ 2011 ਵਿੱਚ ਹੋਈ ਜਨਗਣਨਾ 7ਵੀਂ ਜਨਗਣਨਾ ਸੀ।


S.no

Year

---------

1

1872

ਬਿਨਾ ਤਰਤੀਵ ਦੇ ਜਨਗਣਨਾ

2

1881

ਪਹਿਲੀ ਤਰਤੀਵਬਾਰ ਜਨਗਣਨਾ 1872 ਦੀ ਜਨਗਣਨਾ ਤੋਂ 9 ਸਾਲ ਬਾਅਦ ਤੋਂ ਸ਼ੁਰੂ ਹੋਈ।

3

1891

 

4

1901

 

5

1911

 

6

1921

 

7

1931

 

8

1941

 

9

1951

ਆਜਾਦੀ ਤੋਂ ਬਾਅਦ ਪਹਿਲੀ ਜਨਗਣਨਾ

10

1961

 

11

1971

 

12

1981

 

13

1991

 

14

2001

 

15

2011

 

16

2021

 

 

 

3.     3. ਜਨਗਣਨਾ ਹਰ ਦਸ ਸਾਲ ਬਾਅਦ ਹੋਵੇਗੀ ਇਹ ਕਿਹੜੀ ਇਸਵੀ ਨੂੰ ਤੈਅ ਕੀਤਾ ਗਿਆ?

A-     1872

B-     1881

C-     1951

D-     1948

 

 

Ø  ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਮਾਝਾ, ਦੁਆਬਾ, ਮਾਲਵਾ

ਮਾਝੇ ਵਿੱਚ 4 ਜ਼ਿਲ੍ਹੇ, ਦੁਆਬੇ ਵਿੱਚ 4 ਜ਼ਿਲ੍ਹੇ, ਅਤੇ ਮਾਲਵੇ ਵਿੱਚ 14 ਜ਼ਿਲ੍ਹੇ ਸਨ। ਹੁਣ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਹੁਣ ਮਾਲਵੇ ਖੇਤਰ ਵਿੱਚ 15 ਜ਼ਿਲ੍ਹੇ ਆਉਂਦੇ ਹਨ। ਮਲੇਰਕੋਟਲਾ ਸਗਰੂਰ ਜ਼ਿਲੇ ਦਾ ਹਿਸਾ ਸੀ ਇਸ ਨੂੰ Muslim Majority Town ਕਿਹਾ ਜਾਂਦਾ ਸੀ, ਇਹ 15ਵੀਂ ਸਦੀ ਦੇ ਮੱਧ ਵਿੱਚ ਹੋਦ ਵਿੱਚ ਆਇਆ।

ਮਲੇਰਕੋਟਲਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ 14 ਮਈ 2021 ਨੂੰ 23ਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ।

·        14 ਮਈ 2021 ਨੂੰ ਹੀ ਕਿਉਂ

14 ਮਈ 2021 ਨੂੰ Eid-ul-Fatir ਦੇ ਮੌਕੇ ਤੇ ਮਲੇਰਕੋਟਲਾ ਨੂੰ 23ਵੇਂ ਜ਼ਿਲੇ ਦੇ ਰੂਪ ਵਿੱਚ ਐਲਾਨਿਆ ਗਿਆ।

  Eid-ul-Fatir ਦਾ ਇਤਿਹਾਸ

Eid-ul-Fatir ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸਦਾ ਅਰਥ ਰੋਜੇ ਦੀ ਸਮਾਪਤੀ ਦਾ ਤਿਉਹਾਰ ਹੁੰਦਾ ਹੈ। Eid ਦਾ ਮਤਲਵ ਖੁਸ਼ੀ,ਆਨੰਦ,ਤਿਉਹਾਰ ਮਨਾਉਣਾ ਹੈ। ਅਤੇ Fatir ਦਾ ਮਤਲਵ ਰੋਜੇ ਦੀ ਸਮਾਪਤੀ ਹੈ। Fatir ਸ਼ਬਦ ਦਾ  ਇਕ ਹੋਰ ਮਤਲਵ ਵੀ ਹੁੰਦਾ ਹੈ। ਜੋ Fatira ਸ਼ਬਦ ਤੋਂ ਨਿਕਲਦਾ ਹੈ। ਜਿਸਦਾ ਅਰਥ ਦਕਸ਼ਣਾ, ਦਾਨ ਹੈ।

ਪੈਗੰਬਰ ਮਹੁੰਮਦ ਨੇ (ਜੰਗ-ਏ-ਬਦਰ) ਦੇ ਯੁਧ ਵਿੱਚ ਜਿਤ ਪ੍ਰਾਪਤ ਕੀਤੀ ਸੀ। ਜਿਤ ਦੀ ਖੁਸ਼ੀ ਵਿੱਚ ਸਭ ਦਾ ਮੂੰਹ ਮਿਠਾ ਕਰਵਾਇਆ ਗਿਆਇਸ ਦਿਨ ਨੂੰ ਮਿਠੀ ਈਂਦ (Eid-ul-Fatir) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। 624ਈ: ਵਿੱਚ ਪਹਿਲਾ Eid-ul-Fatir ਮਨਾਇਆ ਗਿਆ।

Eid-ul-Fatir ਨੂੰ ਮਿਠੀ ਈਦ

Eid-ul-Juha ਨੂੰ ਬਕਰ ਈਦ ਕਹਿੰਦੇ ਹਨ।

ਰਮਜਾਨ ਖਤਮ ਹੋਣ ਤੋਂ ਬਾਅਦ Eid-ul-Fatir ਮਨਾਈ ਜਾਂਦੀ ਹੈ। ਇਸ ਨੂੰ ਮਿਠੀ ਈਦ ਵੀ ਕਿਹਾ ਜਾਂਦਾ ਹੈ। ਰਮਜਾਨ ਇਸਲਾਮਿਕ ਕਲੰਡਰ ਦਾ 9 ਵਾਂ ਮਹੀਨਾਂ ਹੁੰਦਾ ਹੈ। ਇਸ ਦੇ ਖਤਮ ਹੋਣ ਨਾਲ 10 ਵਾਂ ਮਹੀਨਾਂ ਸ਼ੁਰੂ ਹੋ ਜਾਂਦਾ ਹੈ। ਜਿਸ ਨੂੰ ਸ਼ਵਲ ਕਹਿੰਦੇ ਹਨ। ਇਸ ਮਹੀਨੇ ਦੀ ਪਹਿਲੀ ਚੰਦ ਵਾਲੀ ਰਾਤ ਈਂਦ ਦੀ ਰਾਤ ਹੁੰਦੀ ਹੈ। ਇਸ ਦੇ ਨਾਲ ਹੀ Eid-ul-Fatir ਦਾ ਐਲਾਨ ਹੁੰਦਾ ਹੈ। ਇਸ ਚੰਦ ਨੂੰ ਅਰਫਾ ਕਿਹਾ ਜਾਂਦਾ ਹੈ।

ਪ੍ਰਮਪਰਾ ਦੇ ਅਨੁਸਾਰ Eid-ul-Fatir ਸ਼ਵਾਲ ਦੇ ਪਹਿਲੇ ਦਿਨ ਹੁੰਦੀ ਹੈ। ਕਿਉਂਕਿ ਰਮਜਾਨ ਇਸ ਸਾਲ 2021 ਵਿੱਚ 23 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਇਸ ਲਈ Eid-ul-Fatir 14 ਮਈ 2021 ਨੂੰ ਮਨਾਈ ਗਈ।

ਮਲੇਰਕੋਟਲਾ ਦੀ ਪਹਿਲੀ Deputy Commissioner IAS. Amrit Kaur Gill Appoint ਹੋਏ ਹਨ। ਇਹ ਪਹਿਲਾ ਫਤਹਿਗੜ੍ਹ ਸਾਹਿਬ ਦੀ DC ਸਨ।

ਮਲੇਰਕੋਟਲਾ ਦੀ ਪਹਿਲੀ SSP Kanwardeep Kaur ਨੂੰ Appoint ਕੀਤਾ ਗਿਆ ਹੈ।

 

 

ਪੰਜਾਬ ਦਾ ਭੂਗੋਲ

 

ਪੰਜਾਬ ਭਾਰਤ ਦੇ ਉੱਤਰ-ਪੱਛਮ ਭਾਗ ਵਿੱਚ ਸਥਿਤ ਹੈ। ਇਹ 29 ਡਿਗਰੀ 30 ਮਿੰਟ ਉੱਤਰ ਤੋਂ 32 ਡਿਗਰੀ 32 ਮਿੰਟ ਉੱਤਰੀ ਅਕਸ਼ਾਸ਼ ਅਤੇ 73 ਡਿਗਰੀ 55 ਮਿੰਟ ਪੂਰਬ ਤੋਂ 76 ਡਿਗਰੀ 50 ਮਿੰਟ ਪੂਰਬ ਦੇਸ਼ਾਂਤਰ ਤੱਕ ਫੈਲਿਆ ਹੋਇਆ ਹੈ। ਇਸ ਦੇ ਉੱਤਰ ਅਤੇ ਦੱਖਣ ਵਿਚਲੀ ਦੂਰੀ ਲਗਭਗ 335 ਕਿਲੋਮੀਟਰ ਹੈ ਅਤੇ ਪੂਰਬ ਅਤੇ ਪੱਛਮ ਵਿਚਲੀ ਦੂਰੀ ਲਗਭਗ 300 ਕਿਲੋਮੀਟਰ ਹੈ।

ਪੱਛਮ ਵਿੱਚ ਪਾਕਿਸਤਾਨ ਨਾਲ ਇਸ ਦੀ ਅੰਤਰ ਰਾਸ਼ਟਰੀ ਹੱਦ ਲੱਗਦੀ ਹੈ। ਉੱਤਰ ਵਿੱਚ ਇਸ ਦੇ ਜੰਮੂ ਕਸ਼ਮੀਰ, (ਜਿਸਨੂੰ ਕਿ 31 ਅਕਤੂਬਰ 2019 ਨੂੰ ਇਕ UT ਦਾ ਦਰਜਾ ਦਿੱਤਾ ਗਿਆ ਹੈ ਪੂਰਬ ਵਿੱਚ ਹਿਮਾਂਚਲ ਪ੍ਰਦੇਸ਼ ਅਤੇ ਦੱਖਣ ਵਿੱਚ ਹਰਿਆਣਾ ਅਤੇ ਰਾਜਸਥਾਨ ਹਨ। ਪੰਜਾਬ, ਭਾਰਤ ਦੇ ਉੱਤਰੀ ਮੈਦਾਨੀ ਖੇਤਰ ਦਾ ਪੱਛਮੀ ਭਾਗ ਹੈ। ਉੱਤਰੀ ਮੈਦਾਨੀ ਖੇਤਰ ਨੂੰ ਸਤਲੁਜ-ਗੰਗਾ ਮੈਦਾਨ ਵੀ ਕਿਹਾ ਜਾਂਦਾ ਹੈ।

ਇਸ ਦਾ ਆਕਾਰ ਤਿਕੋਣਾ ਹੈ। ਇਸ ਦਾ ਆਧਾਰ, ਦੱਖਣੀ ਦਿਸ਼ਾ ਵਿੱਚ ਹਰਿਆਣੇ ਨਾਲ ਲੱਗਦਾ ਹੈ। ਪੰਛਮੀ ਹਿੱਸੇ ਨਾਲ ਪਾਕਿਸਤਾਨ ਦੀ ਸੀਮਾ ਲੱਗਦੀ ਹੈ। ਅਤੇ ਪੂਰਬੀ ਭਾਗ ਨਾਲ ਹਿਮਾਂਚਲ ਪ੍ਰਦੇਸ਼ ਦੀ ਹੱਦ ਲੱਗਦੀ ਹੈ। ਇਸ ਦਾ ਸਿਖਰ, ਉੱਤਰੀ ਦਿਸ਼ਾ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰਕਲਾਂ ਵਿੱਚ ਪੈਂਦਾ ਹੈ।

ਪੰਜਾਬ, ਭਾਰਤ ਦੇ ਛੋਟੇ ਰਾਜਾਂ ਵਿੱਚੋਂ ਇਕ ਹੈ ਜਿਸ ਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 1.54% ਹੈ। ਭਾਰਤ ਦੇ 29 ਪ੍ਰਾਂਤਾਂ ਵਿੱਚੋਂ, ਆਕਾਰ ਦੇ ਅਧਾਰ ਤੇ ਪੰਜਾਬ 18ਵੇਂ ਨੰਬਰ ਤੇ ਆਉਂਦਾ ਹੈ

Ø  ਭਾਰਤ ਦੀ ਸੀਮਾ ਦਾ ਖੇਤਰ ਜੋ ਪਾਕਿਸਤਾਨ ਨਾਲ ਲਗਦਾ ਹੈ।

1.      ਜੰਮੂ-ਕਸ਼ਮੀਰ – 1222 KM

2.      ਪੰਜਾਬ - 425 KM

3.      ਰਾਜਸਥਾਨ – 1170 KM

4.      ਗੁਜਰਾਤ - 506 KM

ਕੁੱਲ = 3323 KM (2065 Mil)

 

Ø  ਭਾਰਤ ਦਾ ਸਭ ਤੋਂ ਵੱਡਾ ਬਾਡਰ ਬੰਗਲਾਦੇਸ਼ ਨਾਲ ਲਗਦਾ ਹੈ = 4096.7 KM

 

Ø  ਸਮੁੱਚੇ ਪੰਜਾਬ ਨੂੰ ਹੇਠ ਲਿਖੀਆਂ ਧਰਾਤਲ ਕਿਸਮਾਂ ਵਿੱਚ ਵੰਡਿਆ ਗਿਆ ਹੈ।

1.     1.    ਸ਼ਿਵਾਲਿਕ ਪਹਾੜੀਆਂ

2.      2.    ਕੰਢੀ ਖੇਤਰ

3.      3.    ਦਰਿਆਈ ਮਿੱਟੀ ਦੇ ਮੈਦਾਨ

4.      4.    ਟਿੱਲਿਆਂ ਵਾਲੇ ਖੇਤਰ

1.      ਸ਼ਿਵਾਲਿਕ ਪਹਾੜੀਆਂ- ਪੰਜਾਬ ਦਾ ਇਹ ਪਹਾੜੀ ਇਲਾਕਾ, ਜਿਸ ਦੀ ਚੌੜਾਈ 5 ਤੋਂ 12 ਕਿਲੋਮੀਟਰ ਹੈ, ਰਾਜ ਦੇ ਉੱਤਰ-ਪੂਰਬੀ ਸਿਰੇ ਤੇ ਹੈ। ਇਹ ਇਲਾਕਾ ਪੰਜ ਜ਼ਿਲ੍ਹਿਆਂ ਦੇ ਪੂਰਬੀ ਭਾਗਾਂ ਵਿੱਚੋਂ ਦੀ ਹੋ ਕੇ ਲੰਘਦਾ ਹੈਇਹ ਪੰਜ ਜ਼ਿਲ੍ਹੇ ਹਨ- ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਰੂਪ ਨਗਰ।

2.      ਕੰਢੀ ਖੇਤਰ- ਸ਼ਿਵਾਲਿਕ ਪਹਾੜੀਆਂ, ਆਪਣੇ ਪੱਛਮ ਵਿ4ਚ ਅਤੇ ਆਪਣੇ ਪੂਰਬ ਵਿੱਚ ਰੂਪਨਗਰ ਦੇ ਨੂਰਪੁਰ ਬੇਦੀ ਬਲਾਕ ਵਿੱਚ, ਅਣਉਪਜਾਊ ਅਤੇ ਖੁਰਦਰੀ ਮਿੱਟੀ ਵਿੱਚ ਬਦਲ ਜਾਂਦੀਆਂ ਹਨ, ਜਿਸ ਨੂੰ ਕਿ ਉੱਚੀ-ਭੂਮੀ ਦੇ ਮੈਦਾਨ ਅਰਥਾਤ ਕੰਢੀ ਕਿਹਾ ਜਾਂਦਾ ਹੈ। ਸਹੀ ਅਰਥਾਂ ਵਿੱਚ ਕੰਢੀ ਖੇਤਰ ਪਠਾਨਕੋਟ, ਹੁਸ਼ਿਆਰਪੁਰ, ਰੋਪੜ ਅਤੇ ਚੰਡੀਗੜ੍ਹ ਦੇ ਪੂਰਬੀ ਭਾਗਾਂ ਵਿੱਚ ਸਥਿਤ ਹੈ। ਵਿਚਕਾਰ ਕਿਤੇ-ਕਿਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਹੜ੍ਹਾਂ ਵਾਲੇ ਮੈਦਾਨ ਆਉਂਦੇ ਹਨ। ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜਿਲ੍ਹਿਆਂ ਦੇ ਹਿੱਸੇ ਸ਼ਾਮਿਲ ਹਨ। ਚੋਆਂ ਅਤੇ ਖੰਡਾਂ ਕਾਰਨ ਇਹ ਖੇਤਰ ਬੁਰੀ ਤਰ੍ਹਾਂ ਵਿਛੇਦਿਤ ਹੋ ਚੁੱਕਿਆ ਹੈ। ਖੁਰਦਰੇ, ਮੁਸਾਮਦਾਰ ਅਤੇ ਮੋਟੇ ਕਣਾਂ ਦੇ ਭੰਡਾਰਾਂ ਕਾਰਨ, ਕਈ ਚੋਅ ਬਿਨਾਂ ਕਿਸੇ ਨਦੀ ਜਾਂ ਦਰਿਆ ਵਿੱਚ ਮਿਲੇ ਬਗੈਰ ਹੀ ਇਸ ਖੇਤਰ ਵਿੱਚ ਲੁਪਤ ਹੋ ਜਾਂਦੇ ਹਨ। ਇਹ ਇਲਾਕਾ ਇੱਕ ਪਤਲੇ ਅਤੇ ਲੰਮੇ ਖੇਤਰ ਦੇ ਰੂਪ ਵਿੱਚ ਸ਼ਿਵਾਲਿਕ ਪਹਾੜੀਆਂ ਦੇ ਨਾਲ-ਨਾਲ ਪੂਰੇ ਰਾਹ, ਵੱਖ-ਵੱਖ ਨਾਵਾਂ ਹੇਠ ਲੰਘਦਾ ਹੈ, ਜਿਵੇਂ ਕਿ ਕੰਢੀ, ਘਾਰ, ਚੰਗਾਰ।

A     ਕੰਢੀ – ਇਹ ਖੇਤਰ ਲਗਭਗ ਸਮੁੰਦਰ ਤਲ ਤੋਂ 300-400 ਮੀਟਰ ਦੀ ਉਚਾਈ ਤੇ ਹੈ।

B     ਚੰਗਾਰ- ਰੂਪਨਗਰ ਜਿਲ੍ਹੇ ਦੇ ਬਲਾਕ, ਅਨੰਦਪੁਰ ਸਾਹਿਬ ਵਿੱਚ ਕੰਢੀ ਨੂੰ ਹੀ ਚੰਗਾਰ ਦਾ ਨਾਮ ਦਿੱਤਾ ਜਾਂਦਾ ਹੈ।    ਇਹ ਖੇਤਰ ਸਤਲੁਜ ਦਰਿਆ ਦੇ ਖੱਬੇ ਪਾਸੇ ਫੈਲਿਆ ਹੋਇਆ ਹੈ। ਪੂਰਬੀ ਦਿਸ਼ਾ ਵਿੱਚ, ਨੰਗਲ ਰੋਪੜ ਸੜਕ ਤੇ ਇਸ ਦੀ ਉਚਾਈ ਇੱਕ ਦਮ ਵਧਦੀ ਜਾਂਦੀ ਹੈ।

C     ਘਾਰ- ਸ਼ਿਵਾਲਿਕ ਦੇ ਪੱਛਮ ਵਿੱਚ ਪੈਂਦੀ ਇਹ ਉਚੀ ਅਤੇ ਅਨੁਛੇਦਿਤ ਭੂਮੀ ਨੂੰ ਰੋਪੜ ਜਿਲ੍ਹੇ ਅਤੇ ਸਿਰਸਾ ਨਦੀ ਦੇ ਦੱਖਣ ਵਿੱਚ ਘਾਰ ਕਿਹਾ ਜਾਂਦਾ ਹੈ। ਸ਼ਿਵਾਲਿਕ ਦੇ ਪੂਰਵ ਮੁਖੀ ਭਾਗ ਵਿੱਚ, ਨੂਰਪੁਰਬੇਦੀ ਬਲਾਕ ਦੇ ਪੱਛਮੀ ਭਾਗ ਨੂੰ ਵੀ ਘਾਰ ਦਾ ਨਾਮ ਨਾਲ ਜਾਣਿਆ ਜਾਂਦਾ ਹੈ।

 

3.      ਦਰਿਆਈ ਮਿੱਟੀ ਦੇ ਮੈਦਾਨ- ਪੰਜਾਬ ਦੇ ਇਹ ਮੈਦਾਨ, ਮਹਾਨ ਸਿੰਧ-ਗੰਗਾ ਮੈਦਾਨਾਂ ਦੇ ਹੀ ਭਾਗ ਹ, ਜੋ ਕਿ ਹਿਮਾਲਿਆ ਉੱਚਾ ਉਠ ਜਾਣ ਕਾਰਨ ਨੀਵੇਂ ਰਹਿ ਗਏ ਹਨ। ਪੰਜਾਬ ਦੇ ਇਹ ਮੈਦਾਨ ਸਮੁੰਦਰੀ ਤਲ ਤੋਂ ਲਗਭਗ 180-300 ਮੀਟਰ ਦੀ ਉਚਾਈ ਤੇ ਹਨ। ਸ਼ਿਵਾਲਿਕ ਪਹਾੜੀਆੰ ਨੇੜੇ ਇਹ ਉਚਾਈ ਵੱਧ ਹੈ ਅਤੇ ਹੌਲੀ-ਹੌਲੀ ਇਹ ਢਲਾਨ ਘੱਟਦੀ ਜਾਂਦੀ ਹੈ। ਰੂਪਨਗਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਗੁਰਦਾਸਪੁਰ ਜਿਲ੍ਹੇ ਸਮੁੰਦਰ ਤਲ ਤੋਂ 270-300 ਮੀਟਰ ਦੀ ਉਚਾਈ ਤੇ ਹਨ। ਮੱਧ ਪੰਜੀਬ ਦੀ ਸਮੁੰਦਰ ਤਲ ਤੋਂ ਉਚਾਈ 230-270 ਮੀਟਰ ਹੈ। ਬਾਕੀ ਜਿਲ੍ਹਆਂ ਦੀ ਉਚਈ ਸਮੁੰਦਰ ਤਲ ਤੋਂ 230 ਮੀਟਰ ਤੋਂ ਘੱਟ ਹੀ ਹੈ।

ਇਹ ਇਲਾਕਾ, ਰਾਜ ਦੇ ਕੁੱਲ ਖੇਤਰਫਲ ਦਾ 70% ਭਾਗ ਹੈ।

Ø  ਇਸ ਭਾਗ ਵਿੱਚ ਤਿੰਨ ਖੇਤਰ ਆਉਂਦੇ ਹਨ।

1.      ਮਾਝਾ (ਅੱਪਰ ਬਾਰੀ ਦੁਆਬ ਖੇਤਰ) ਰਾਵੀ ਅਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਮਾਝਾ ਕਿਹਾ ਜਾਂਦਾ ਹੈ, ਇਸ ਵਿੱਚ 4 ਜ਼ਿਲ੍ਹੇ ਆਉਂਦੇ ਹਨ।

2.      ਦੁਆਬਾ (ਬਿਸਤ ਜਲੰਧਰ ਦੁਆਬ ਖੇਤਰ) ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਦੁਆਬਾ ਕਿਹਾ ਜਾਂਦਾ ਹੈ, ਇਸ ਵਿੱਚ ਵੀ 4 ਜ਼ਿਲ੍ਹੇ ਆਉਂਦੇ ਹਨ।

3.      ਮਾਲਵਾ (ਪੱਧਰੀ ਜਮੀਨ ਵਾਲੇ ਇਲਾਕੇ) ਇਸ ਵਿਚ 14 ਜ਼ਿਲ੍ਹੇ ਆਉਂਦੇ ਹਨ, 14 ਮਈ 2021 Eid-Ul-Fitr ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ  Malerkotla ਨੂੰ 23ਵਾਂ ਜਿਲ੍ਹਾ ਜਿਸ ਨੂੰ Muslim- Majority Town ਕਿਹਾ ਜਾਂਦਾ  ਹੈ ਨੂੰ 23ਵੇਂ ਜ਼ਿਲ੍ਹੇ ਦੇ ਤੋਰ ਤੇ ਸ਼ਾਮਲ ਕਰਨ ਨਾਲ ਮਾਲਵਾ ਖੇਤਰ ਦੇ ਜ਼ਿਲ੍ਹਿਆ ਦੀ ਗਿਣਤੀ 15 ਹੋ ਗਈ ਹੈ ਅਤੇ ਕੁੱਲ ਪੰਜਾਬ ਦੇ ਜ਼ਿਲ੍ਹੇ 23 ਹੋ ਗਏ ਹਨ।

 

4.      ਰੇਤਲੇ ਟਿੱਬਿਆਂ ਵਾਲੇ ਖੇਤਰ- ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਅਰਧ-ਖੁਸ਼ਕ ਜਲਵਾਯੂ ਹੈ ਅਤੇ ਇਸ ਖੇਤਰ ਦੀ ਸੀਮਾ ਰਾਜਸਥਾਨ ਦੇ ਥਾਰ ਮਾਰੂਥਲ ਨਾਲ ਲੱਗਦੀ ਹੈ। ਇਸ ਖੇਤਰ ਵਿੱਚ ਥਾਂ-ਥਾਂ ਰੇਤ ਦੇ ਟਿੱਲੇ ਮਿਲਦੇ ਹਨ। ਭਾਵੇਂ ਸਾਰਾ ਇਲਾਕਾ ਪੱਧਰਾ ਹੈ ਪਰ ਰੇਤ ਦੇ ਟਿੱਬਿਆਂ ਅਤੇ ਵੱਟਾਂ ਦੀ ਬਹੁਤਾਂਤ ਹੈ। ਇਸ ਖੇਤਰ ਵਿੱਚ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਮੁਕਤਸਰ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆੰ ਦੇ ਭਾਗ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਇਹ ਖੇਤਰ ਸਤਲੁਜ ਅਤੇ ਘੱਗਰ ਦਰਿਆਵਾਂ ਅਤੇ ਉਹਨਾਂ ਦੀਆਂ ਉਪਸ਼ਾਖਾਵਾਂ ਵੱਲੋਂ ਭੂ-ਖੋਰ ਪ੍ਰਕਿਰਿਆ ਅਤੇ ਕੁਰੇਦੇ ਤੱਤਾਂ ਦੇ ਹਵਾ ਨਾਲ ਇੱਕਤਰਿਤ ਹੋ ਜਾਣ ਕਾਰਨ ਹੋਂਦ ਵਿੱਚ ਆਏ। ਮੂਲ ਰੂਪ ਵਿੱਚ ਇਹਨਾਂ ਨੂੰ ਟਿੱਬੇ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਵਧੇਰੇ ਟਿੱਬੇ ਸਥਿਰ ਹਨ ਅਤੇ ਕਈਂ ਨੂੰ ਖੇਤੀਬਾੜੀ ਆਦਿ ਲਈ ਪੱਧਰ ਕਰ ਦਿੱਤਾ ਗਿਆ ਹੈ। ਇਸ ਖੇਤਰ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 220 ਮੀਟਰ  ਪੂਰਬ ਵਿੱਚ ਅਤੇ ਲਗਭਗ ਪੱਛਮ ਵਿੱਚ 183 ਮੀਟਰ ਹੈ।

  

ਪੰਜਾਬ ਵਿੱਚ ਵਗਣ ਵਾਲੇ ਮੁੱਖ ਦਰਿਆ

1.      ਸਤਲੁਜ ਦਰਿਆ = ਇਸ ਦਰਿਆ ਦੀ ਉਤਪੱਤੀ ਰਾਕਾ ਝੀਲ ਨੇੜੇ ਮਾਨਸਰੋਵਰ ਗਲੇਸ਼ੀਅਰ ਤੋਂ, ਤਿੱਬਤ ਵਿੱਚ 4555 ਮੀਟਰ ਦੀ ਉਚਾਈ ਤੋਂ ਹੁੰਦੀ ਹੈ, ਜਿੱਥੇ ਇਸ ਨੂੰ ਲੈਗਚਿਨ ਖੰਮਬਾਬ ਦਾ ਨਾਮ ਦਿੱਤਾ ਜਾਂਦਾ ਹੈ। ਇਹ ਕੈਲਾਸ਼ ਪਰਬਤ ਦੀ ਦੱਖਣੀ ਢਲਾਣ ਦੇ ਨਾਲ-ਨਾਲ, ਦੱਖਣ-ਪੱਛਮੀ ਦਿਸ਼ਾ ਵਿੱਚ ਵਹਿੰਦਾ ਹੈ। ਸ਼ਿਪਕੀ-ਲਾ ਦੱਰੇ ਵਿੱਚੋਂ ਦੀ ਹੁੰਦਾ ਹੋਇਆ ਇਹ ਹਿਮਾਚਲ ਪ੍ਰਦੇਸ਼ ਦੀ ਕਨਾਵਰ ਵਾਦੀ ਵਿੱਚ ਚਲਾ ਜਾਂਦਾ ਹੈ। ਇਸ ਮਗਰੋਂ ਇਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਵਿੱਚ ਚਲਾ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਵਿੱਚੋਂ ਦੀ ਵਹਿੰਦਾ ਹੋਇਆ, ਇਹ ਭਾਖੜਾ ਨੇੜੇ ਨੈਣਾਂ ਦੇਵੀ ਪਹਾੜੀਆਂ ਨੂੰ ਕੱਟਦਾ ਹੈ। ਭਾਖੜਾ ਉੱਪਰ ਹੀ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਡੈਮ ਬਣਾਇਆ ਗਿਆ ਹੈ। ਭਾਖੜਾ ਦੀਆਂ ਤੰਗ ਘਾਟੀਆਂ ਨੂੰ ਪਾਰ ਕਰਦਾ ਹੋਇਆ, ਇਹ ਜ਼ਿਲ੍ਹਾ ਰੋਪੜ ਵਿੱਚ ਨੰਗਲ ਨੇੜੇ ਇਹ ਪੰਜਾਬ ਦੇ ਮੈਦਾਨਾਂ ਵਿੱਚ ਆ ਜਾਂਦਾ ਹੈ। ਰੋਪੜ ਤੋਂ 160 ਕਿਲੋਮੀਟਰ ਤੱਕ ਵਹਿੰਦਾ ਹੋਇਆ ਜਿਲ੍ਹਾ ਤਰਨਤਾਰਨ ਵਿੱਚ ਹਰੀਕੇ ਨੇੜੇ ਬਿਆਸ ਦਰਿਆ ਵਿੱਚ ਮਿਲ ਜਾਂਦਾ ਹੈ ਅਤੇ ਰਾਵੀ-ਚਨਾਬ ਅਤੇ ਜਿਹਲਮ ਵਿੱਚ ਜਾ ਰਲਦਾ ਹੈ। ਇਹਨਾਂ ਤਿੰਨਾ ਦੇ ਸਮੂਹ ਨੂੰ ਤ੍ਰਿਮਾਬ ਅਰਥਾਤ ਤਿੰਨ ਦਰਿਆ ਵੀ ਕਿਹਾ ਜਾਂਦਾ ਹੈ। ਸਤਲੁਜ-ਬਿਆਸ ਅਤੇ ਤ੍ਰਿਮਾਬ (ਰਾਵੀ, ਚਨਾਬ, ਅਤੇ ਜਿਹਲਮ) ਦੇ ਸੰਗਮ ਨੂੰ ਪੰਚਨਦ ਕਿਹਾ ਜਾਂਦਾ ਹੈ। ਸਤਲੁਜ ਦਰਿਆ 9 ਜ਼ਿਲ੍ਹਿਆਂ ਦੀ ਸਰਹੱਦ ਨਾਲ ਲਗਦੇ ਹਨ।

 

2.      ਬਿਆਸ ਦਰਿਆ = ਬਿਆਸ ਦਰਿਆ ਕੁੱਲੂ ਵਿਖੇ ਰੋਹਤਾਂਗ ਦੱਰੇ ਨੇੜੇ ਸਮੁੰਦਰ ਤਲ ਤੋਂ ਲਗਭਗ 4000 ਮੀਟਰ ਦੀ ਉਚਾਈ ਤੇ ਬਿਆਸ ਕੁੰਡ ਵਿੱਚੋਂ ਨਿਕਲਦਾ ਹੈ। ਕਾਂਗੜਾ ਵਾਦੀ ਵਿੱਚੋਂ ਦੀ ਹੁੰਦਾ ਹੋਇਆ, ਇਹ ਦਰਿਆ ਤਲਵਾੜਾ ਨੇੜੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਦੀ, ਪੰਜਾਬ ਦੇ ਮੈਦਾਨਾਂ ਵਿੱਚ ਆ ਜਾਂਦਾ ਹੈ ਅਤੇ 460 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਤਰਨਤਾਰਨ ਨੇੜੇ ਹਰੀਕੇ ਸਥਾਨ ਤੇ ਸਤਲੁਜ ਨਾਲ ਮਿਲ ਜਾਂਦਾ ਹੈ।

·        ਬਿਆਸ ਦਰਿਆ ਦੀਆਂ ਖੱਬੇ ਹੱਥੀਂ ਸ਼ਾਖਾਵਾਂ ਪਾਰਬਤੀ, ਸੁਕੇਤਰੀ ਹਨ।

·        ਬਿਆਸ ਦਰਿਆ ਦੀਆਂ ਸੱਜੇ ਹੱਥੀਂ ਸ਼ਾਖਾਵਾਂ ਊਹਲ, ਲੰਬਾਦੁਗ, ਗਜ ਅਤੇ ਚੱਕੀ ਹਨ।

·        ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ਦੇ ਕੰਢੇ ਤੇ ਮਨਾਲੀ,ਨਗਰ,ਕੁੱਲੂ,ਮੰਡੀ ਸ਼ਹਿਰ ਵਸੇ ਹੋਏ ਹਨ।

·        ਪ੍ਰਸਿੱਧ ਗੁਰਦੁਆਰਾ ਮਨੀਕਰਨ ਸਾਹਿਬ ਵੀ ਇਸੇ ਦਰਿਆ ਦੀ ਸ਼ਾਖਾ ਪਾਰਬਤੀ ਦੇ ਕੰਢੇ ਤੇ ਬਣਿਆ ਹੋਇਆ ਹੈ।

·        ਤਲਵਾੜਾ ਤੋਂ ਕੁਝ ਹੀ ਕਿਲੋਮੀਟਰ ਦੇ ਫਾਸਲੇ ਤੇ ਬਿਆਸ ਦਰਿਆ ਉੱਪਰ ਪੌਂਗ ਡੈਮ ਦਾ ਨਿਰਮਾਣ ਕੀਤਾ ਗਿਆ ਹੈ।

ਬਿਆਸ ਦਰਿਆ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚੋਂ  ਲੰਗਦਾ ਹੈ।

 

3.      ਰਾਵੀ ਦਰਿਆ = ਰਾਵੀ ਦਰਿਆ ਦੀ ਉਤਪਤੀ, ਰੋਹਤਾਂਗ ਦਰੇ ਦੇ ਪੱਛਮ ਵਿੱਚ, ਹਿਮਾਚਲ ਪ੍ਰਦੇਸ਼ ਦੀਆਂ ਕੁੱਲੂ ਦੀਆਂ ਪਹਾੜਾਂ ਵਿੱਚੋਂ, ਲੱਗਭਗ 4100 ਮੀਟਰ ਦੀ ਉਚਾਈ ਤੋਂ ਹੁੰਦੀ ਹੈ। ਇਹ ਪੀਰ ਪੰਜਾਲ ਪਹਾੜੀਆਂ ਦੀ ਪੱਛਮੀ ਢਲਾਣ ਵਿ4ਚ ਅਤੇ ਧੋਲਾਧਾਰ ਪਹਾੜੀਆਂ ਦੀ ਉੱਤਰੀ ਢਲਾਣ ਵਿੱਚ ਵਹਿੰਦਾ ਹੈ। ਇਹ ਦਰਿਆ, ਚੰਬਾ ਸੀਮਾ ਨੇੜੇ ਚੌਂਧ ਪਿੰਡ ਵਿੱਚੋਂ ਦੀ ਪੰਜਾਬ ਵਿੱਚ ਆ ਜਾਂਦਾ ਹੈ। ਇਸ ਦਰਿਆ ਤੇ ਥੀਨ ਬੰਨ੍ਹ (ਰਣਜੀਤ ਸਾਗਰ ਡੈਮ), ਪਣ ਬਿਜਲੀ ਉਤਪਾਨ ਲਈ ਮਾਧੋਪੁਰ ਵਿਖੇ ਨਦੀ ਦੇ ਉਪਰੀ ਭਾਗ ਵਿੱਚ ਬਣਾਇਆ ਗਿਆ ਹੈ, ਥੀਨ ਬੰਨ੍ਹ ਤੋਂ ਹੇਠਾਂ, ਪਣ ਬਿਜਲੀ ਉਤਪਾਦਨ ਲਈ ਸ਼ਾਹਪੁਰ ਕੰਢੀ ਪ੍ਰਾਜੈਕਟ ਨਿਰਮਾਣ ਅਧੀਨ ਹੈ। ਸ਼ਾਹਪੁਰ ਕੰਢੀ ਬੰਨ 2024 ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਹ ਰਾਵੀ ਦਰਿਆ ਉਤੇ ਸਥਿਤ ਹੈ। ਇਹ ਪਠਾਨਕੋਟ ਵਿੱਚ ਹੈ

ਰਾਵੀ ਦਰਿਆ  ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ ਲਗਦਾ ਹੈ।

 

4.      ਘੱਗਰ ਦਰਿਆ = ਇਸ ਨੂੰ ਮੌਸਮੀ ਦਰਿਆ ਵੀ ਕਿਹਾ ਜਾਂਦਾ ਹੈ, ਜੋ ਮਾਨਸੂਨ ਵਿੱਚ ਹੀ ਵਹਿੰਦਾ ਹੈ, ਇਹ ਹਿਮਾਚਲ ਦੀਆੰ ਨੀਵੀਆਂ ਢਲਾਣਾਂ ਵਿੱਚੋਂ, ਜ਼ਿਲ੍ਹਾ ਸਿਰਮੌਰ ਦੇ ਸਾਰਾਹਾਨ ਇਲਾਕੇ ਅਤੇ ਹਿਮਾਚਲ ਦੇ ਸੋਲਨ ਜਿਲ੍ਹੇ ਦੇ ਦਾਗਸਈ ਇਲਕੇ ਵਿੱਚੋਂ ਨਿਕਲਦਾ ਹੈ। ਪਿੰਜੌਰ ਅਤੇ ਹਰਿਆਣਾ ਦਾਂ ਮੋਰਨੀ ਪਹਾੜੀਆਂ ਵਿੱਚੋਂ ਹੁੰਦਾ ਹੋਇਆ ਚੰਡੀਗੜ੍ਹ ਦੀ ਤੰਗ ਨਦੀ ਘਾਟੀ ਵਿੱਚ ਜਾ ਡਿੱਗਦਾ ਹੈ। ਪੁਰਾਤਨ ਸਮੇਂ ਵਿੱਚ ਹੋਈਆਂ ਭੂਗੋਲਿਕ, ਜਲਵਾਯੂ ਅਤੇ ਸਰੰਚਨਾਤਮਿਕੀ ਤਬਦੀਲੀਆਂ ਕਾਰਨ, ਸਤਲੁਜ ਦਰਿਆ ਉੱਤਰ ਪੱਛਮ ਵੱਲ ਅਤੇ ਯਮੁਨਾ ਦਰਿਆ ਪੂਰਬ ਵੱਲ ਨੂੰ ਮੁੜ ਗਿਆ। ਇਸੇ ਕਾਰਨ ਘੱਗਰ ਦਰਿਆ ਸੁੱਕ ਗਿਆ ਅਤੇ ਪਾਣੀ ਦੀ ਲਗਾਤਾਰ ਕਮੀ ਕਾਰਨ ਇਹ  ਇੱਕ ਮੌਸਮੀ ਦਰਿਆ ਬਣ ਗਿਆ। ਕੁਝ ਲੋਕ ਇਸ ਨੂੰ ਲੁਪਤ ਹੋਈ ਸਰਸਵਤੀ ਵੀ ਆਖਦੇ ਹਨ।

 Free Test Series Available Soon 


Thanking You 

Honey Kurali 


Post a Comment

0 Comments