TEST SERIES |
ਪੰਜਾਬ ਦੇ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ
ਜੇਕਰ ਤੁਸੀਂ ਇਸ ਪੇਜ ਨੂੰ MOBILE ਤੇ ਦੇਖ ਰਹੇ ਹੋ ਤਾਂ Browser Settings ਵਿੱਚ ਜਾ ਕੇ Desktop site ON ਕਰੋ ਜੀ।
ਪੰਜਾਬ ਦੇ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ
ਭਾਈ ਗੁਰਦਾਸ ਜੀ
ਭਾਈ ਗੁਰਦਾਸ ਜੀ ਸੰਸਕ੍ਰਿਤ, ਹਿੰਦੀ ਫਾਰਸੀ ਤੇ ਪੰਜਬਾ ਦੇ ਉੱਚ-ਕੋਟੀ ਦੇ ਵਿਦਵਾਨ, ਸ਼ਾਸਤਰਾਂ, ਉਪਨਿਸ਼ਦਾਂ ਤੇ ਪੁਰਾਣਾ ਦੇ ਚੰਗੇ ਜਾਣਕਾਰ, ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ, ਪੱਕੇ ਸ਼ਰਧਾਲੂ ਸਿੱਖ ਅਤੇ ਗੁਰੂ ਸਿੱਖੀ ਦੇ ਸਫਲ ਪ੍ਰਚਾਰਕ ਹੋਏ ਹਨ। ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਭਾਈ ਗੁਰਦਾਸ ਜੀ ਤੀਜੀ ਪਾਤਸ਼ਾਹੀ ਤੋਂ ਲੈ ਕੇ ਛੇਵੀ ਪਾਤਸ਼ਾਹੀ ਤਕ ਗੁਰੂ ਸਾਹਿਬਾਨ ਦੀ ਹਜ਼ੂਰੀ ਸਮੇਂ ਹਾਜ਼ਰ ਸਨ। ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ। ਗੁਰੂ ਅਰਜਨ ਦੇਵ ਜੀ ਨੇ ਇਸ ਰਚਨਾ ਨੂੰ ਸ਼੍ਰੀ ਗੁਰੂ ਗ੍ਰੰਧ ਸਾਹਿਬ ਦੀ ਕੂੰਜੀ ਦਾ ਮਾਣ ਬਖਸ਼ਿਆ ਹੈ। ਗੁਰੂ ਅਰਜਨ ਦੇਵ ਜੀ ਦੀ ਮੌਜੂਦਗੀ ਤੇ ਨਿਗਰਾਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਲਿਖਾਈ ਭਾਈ ਸਾਹਿਬ ਨੇ ਆਪਣੀ ਕਲਮ ਨਾਲ ਕੀਤੀ।
ਬਾਬਾ ਸ਼੍ਰੀ ਚੰਦ ਜੀ
ਬਾਬਾ ਸ੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਅਤੇ ਉਦਾਸੀ ਮਤ ਦੇ ਸੰਸਥਾਪਕ ਸਨ। ਗੁਰੂ ਨਾਨਕ ਦੇਵ ਜੀ ਨੇ ਤਿਆਗ ਅਤੇ ਵੈਰਾਗ ਦੇ ਸਿਧਾਂਤ ਵਿੱਚ ਅਵਿਸ਼ਵਾਸ ਪ੍ਰਗਟ ਕੀਤਾ ਸੀ ਜਦਕਿ ਬਾਬਾ ਸ੍ਰੀ ਚੰਦ ਜੀ ਘਰ-ਬਾਰ ਤਿਆਗ ਕੇ ਉਦਾਸੀ ਜੀਵਨ ਬਤੀਤ ਕਰਨ ਦੇ ਪੱਖ ਵਿੱਚ ਸਨ। ਸ਼ਾਇਦ ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਉਸਦੀ ਜਗ੍ਹਾ ਦੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ। ਸਿੱਖ ਗੁਰੂਆਂ ਅਤੇ ਉਦਾਸੀਆੰ ਵਿੱਚ ਗੁਝ ਸਮੇਂ ਤੱਕ ਮਤਭੇਦ ਚਲਦੇ ਰਹੇ, ਪਰੰਦੂ ਗੁਰੂ ਰਾਮਦਾਸ ਜੀ ਦੇ ਗੁਰੂਕਾਲ ਵਿੱਚ ਉਦਾਸੀਆਂ ਅਤੇ ਗੁਰੂ ਸਾਹਿਬ ਵਿਚਕਾਰ ਸਮਝੌਤਾ ਹੋ ਗਿਆ।
ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਮਾਤਾ-ਪਿਤਾ ਨੇ ਇਨ੍ਹਾਂ ਦਾ ਨਾਂ ਬੁੜਾ ਰੱਖਿਆ। ਇਕ ਦਿਨ ਗੁਰੂ ਨਾਨਕ ਦੇਵ ਜੀ ਜਦੋਂ ਇਸ ਪਿੰਡ ਵਿੱਚ ਗਏ ਤਾਂ ਆਪ ਮੱਝੀਆਂ ਚਰਾ ਰਹੇ ਸਨ। ਆਪ ਜੀ ਨੇ ਗੁਰੂ ਸਾਹਿਬ ਦੀ ਬਹੁਤ ਪ੍ਰੇਮ ਭਾਵ ਨਾਲ ਸੇਵਾ ਕੀਤੀ ਤੇ ਨਾਲ ਹੀ ਵਿਵੇਕ-ਵੈਰਾਗ ਦੀਆਂ ਗੱਲਾਂ ਵੀ ਕੀਤੀਆਂ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਹਾਡੀ ਬੇਸ਼ਕ ਉਮਰ ਛੋਟੀ ਹੈ ਪਰ ਬੁੱਧੀ ਬਿਰਧਾਂ (ਬੁੱਢਿਆਂ) ਵਰਗੀ ਹੈ। ਉਸ ਦਿਨ ਤੋਂ ਇਨ੍ਹਾਂ ਦਾ ਨਾਂ ਬਾਬਾ ਬੁੱਢਾ ਜੀ ਪੈ ਗਿਆ। ਬਾਬਾ ਬੁੱਡਾ ਜੀ ਨੇ ਪਿਹਲੇ ਗੁਰੂ ਸਾਹਿਬਾਨ ਤੋਂ ਲੈ ਕੇ ਛੇਵੇਂ ਗੁਰੂ ਸਾਹਿਬਾਨ ਜੀ ਤੱਕ ਤਨ-ਮਨ ਨਾਲ ਗੁਰੂ ਘਰ ਦੀ ਸੇਵਾ ਕੀਤੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਹੋਇਆ ਤਾਂ ਇਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਨਿਯੁਕਤ ਕੀਤਾ ਗਿਆ। ਕਾਫੀ ਲੰਮੀ ਉਮਰ ਭੋਗ ਕੇ ਬਾਬਾ ਬੁੱਢਾ ਜੀ ਚਲਾਣਾ ਕਰ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਇਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ।
ਭਾਈ ਮਤੀ ਦਾਸ ਜੀ
ਭਾਈ ਮਤੀ ਦਾਸ ਜੀ ਭਾਈ ਪਿਰਾਗਾ ਦੇ ਸਪੁੱਤਰ ਸਨ। ਭਾਈ ਪਿਰਾਗਾ ਛੇਵੇਂ ਪਾਤਸ਼ਾਹ ਜੀ ਦਾ ਸਿੱਖ ਕੜੀਆਲਾ ਪਿੰਡ, ਜ਼ਿਲ੍ਹਾ ਜਿਹਲਮ, ਜੋ ਅੱਜ-ਕੱਲ ਪਾਕਿਸਤਾਨ ਵਿੱਚ ਹੈ, ਦਾ ਰਹਿਣ ਵਾਲਾ ਸੀ। ਭਈ ਪਿਰਾਗਾ ਦੇ ਦੇ ਚਾਰ ਸਪੁੱਤਰ ਸਨ—ਭਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜਤੀ ਦਾਸ, ਭਾਈ ਸਖੀ ਦਾਸ, ਭਾਈ ਮਤੀ ਦਾਸ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਦੀਵਾਨ ਥਾਪਿਆ ਸੀ। ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦਿੱਲੀ ਵਿਖੇ ਗੁਰੂ ਤੇਗ ਬਹਾਦਰ ਜੀ ਨਾਲ ਹੋਈ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਉਂਦੇ ਹੀ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ।
ਬੀਬੀ ਭਾਨੀ ਜੀ
ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇਕ ਅਜਿਹੀ ਇਸਤਰੀ
ਹੋਏ ਹਨ, ਜਿਨ੍ਹਾਂ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ ਹੈ। ਸਿੱਖ ਧਰਮ ਵਿੱਚ ਦਸ ਗੁਰੂ ਸਾਹਿਬਾਨ
ਹੋਏ ਹਨ। ਪਹਿਲੇ ਦੋਂ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ
ਬਾਕੀ ਅੱਠ ਗੁਰੂ ਸਾਹਿਬਾਨਾਂ ਦਾ ਬੀਬੀ ਭਾਨੀ ਜੀ ਨਾਲ ਪਰਿਵਾਰਿਕ ਰਿਸ਼ਤਾ ਸੀ। ਬੀਬੀ ਭਾਨੀ ਜੀ ਦਾ
ਵਿਆਹ 1553ਈ. ਨੂੰ ਗੁਰੂ ਰਾਮਦਾਸ ਜੀ (ਭਾਈ ਜੇਠਾ) ਜੀ ਨਾਲ ਹੋਇਆ।
ਮਾਤਾ ਕੌਲਾਂ ਜੀ
ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ
ਖਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਸਾਂਈ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ
ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ
ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਦੇ ਸਦਕਾ ਮਾਤਾ ਕੌਲਾ ਜੀ ਨੂੰ ਗੁਰਬਾਣੀ ਨਾਲ
ਅਥਾਹ ਪ੍ਰੇਮ ਹੋਇਆ, ਮਾਤਾ ਕੌਲਾਂ ਜੀ ਦਿਨ-ਰਾਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਸ੍ਰੀ
ਸੁਖਮਨੀ ਸਾਹਿਬ ਪੜ੍ਹਦੇ ਰਹਿੰਦੇ ਸਨ। ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕਾਜ਼ੀ ਨੇ ਮੌਤ
ਦਾ ਫਤਵਾ ਦੇ ਦਿੱਤਾ। ਸਾਈਂ ਮੀਆਂ ਮੀਰ ਜੀ ਨੂੰ ਇਸ ਫਤਵੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮਾਤਾ
ਕੌਲਾਂ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ। ਗੁਰੂ ਜੀ ਨੇ ਗੁਰੂ ਘਰ
ਵੱਲ ਮਾਤਾ ਕੌਲਾਂ ਜੀ ਦਾ ਪੂਰਨ ਪ੍ਰੇਮ ਵੇਖਦੇ ਹੋਏ ਅੰਮ੍ਰਿਤਸਰ ਦੇ ਉਸ ਅਸਥਾਨ ਜਿਸ ਦਾ ਪੁਰਾਤਨ
ਨਾਮ ਫੁੱਲਾਂ ਦੀ ਢਾਬ ਸੀ ਇਸ ਵੇਲੇ ਜਿੱਥੇ ਗੁਰਦੁਆਰਾ ਤੇ ਸਰੋਵਰ ਕੌਲਸਰ ਸਾਹਿਬ ਸੁਸ਼ੋਭਿਤ ਹੈ,
ਇੱਥੇ ਮਾਤਾ ਕੌਲਾਂ ਜੀ ਦਾ ਨਿਵਾਸ ਕਰਾਇਆ। ਸਰੋਵਰ ਦਾ ਕੰਮ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ
ਨੂੰ ਸੌਪਿਆ ਇਹ ਸਰੋਵਰ 1624 ਈ. ਤੋਂ 1627 ਈ. ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ
ਤਿਆਰ ਕਰਵਾਇਆ।
Test pdf
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।