General Knowledge/Awareness (India & Punjab)
1. History & Geography of India
1. ਪੰਜਾਬ -
ਪੰਜਾਬ ਦੀ ਉਤਪਤੀ 1 ਨਵੰਬਰ 1966 ਈ. ਨੂੰ ਹੋਈ, ਪੰਜਾਬ ਦੀ ਅੰਤਰ-ਰਾਸ਼ਟਰੀ ਸੀਮਾਂ ਪਾਕਿਸਤਾਨ ਨਾਲ ਲੱਗਦੀ ਹੈ, ਅਤੇ ਰਾਸ਼ਟਰੀ - ਹਰਿਆਣਾ (1 ਨਵੰਬਰ 1966), ਰਾਜਸਥਾਨ(), ਹਿਮਾਚਲ ਪ੍ਰਦੇਸ਼(25 ਜਨਵਰੀ 1971 ਭਾਰਤ ਦਾ 18ਵਾਂ ਰਾਜ ਬਣਿਆ), ਰਾਜਾਂ ਨਾਲ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ(1 ਨਵੰਬਰ 1966), ਅਤੇ ਜੰਮੂ ਅਤੇ ਕਸ਼ਮੀਰ(26 ਅਕਤੂਬਰ 1947 ਨੂੰ ਰਾਜ ) ਨਾਲ ਲੱਗਦੀ ਹੈ। ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਅਲੱਗ ਕਰਕੇ 31 ਅਕਤੂਬਰ 2019 ਨੂੰ ਦੋ UT's ਬਣਾ ਦਿਤੀਆਂ ਗਈਆਂ। Total Area of Punjab =50362km2 Click Here for Basic Knowledge of Punjab
- ਪੰਜਾਬ ਦੇ ਰਾਜ ਪਸ਼ੂ ਦਾ ਨਾਂ ਕਾਲਾ ਹਿਰਨ ਹੈ ਅਤੇ ਇਸ ਦਾ Scientific Name Antelope Cerricapra.L.) ਹੈ।
- ਪੰਜਾਬ ਦੇ ਰਾਜ ਪੰਸ਼ੀ ਦਾ ਨਾਂ ਬਾਜ਼ ਹੈ ਅਤੇ ਇਸ ਦਾ Scientific Name Accipiter gentilis) ਹੈ।
- ਪੰਜਾਬ ਦੇ ਰਾਜ ਰੁੱਖ ਦਾ ਨਾਂ ਬੋਹੜ(ਸ਼ੀਸ਼ਮ) ਹੈ ਅਤੇ ਇਸ ਦਾ Scientific Name Dalbergia juvenile sissoo) ਹੈ।
- ਪੰਜਾਬ ਦੇ ਰਾਜ ਫੁੱਲ ਦਾ ਨਾਂ Sowrd lilly ਹੈ ਅਤੇ ਇਸ ਦਾ Scientific Name Gladiolus Grandiflawer) ਹੈ।
- State Aquatic Animal = Indus Dolphine ਹੈ ਅਤੇ ਇਸ ਦਾ Scientific Name (Platanista Gangetica minar) ਹੈ।
2. Physical Features of Punjab
1. ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ- ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਇਹ ਪਰਬਤ ਆਸਾਮ ਤੋਂ ਲੈ ਕੇ ਅਫਗਾਨਿਸਤਾਨ ਤੱਕ ਫਾੈਲਿਆ ਹੋਇਆ ਹੈ। ਇਹ ਪੰਜਾਬ ਲਈ ਵਰਦਾਨ ਸਿੱਧ ਬੋਇਆ ਹੈ। ਹਿਮਾਲਿਆ ਪਰਬਤ ਨਾਲ ਹੀ ਪੰਜਾਬ ਦੀ ਧਰਤੀ ਵਧੇਰੇ ਉਪਜਾਊ ਬਣ ਗਈ ਹੈ। ਸੁਲੇਮਾਨ ਪਰਬਤ ਸ਼੍ਰੇਣੀਆਂ ਵਿੱਚਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ। ਇਹਨਾਂ ਸ਼੍ਰੇਣੀਆਂ ਵਿੱਚ ਖੈਬਰ, ਕੁੱਰਮ, ਬੋਲਾਨ, ਟੋਚੀ ਅਤੇ ਗੋਮਲ ਨਾਂ ਦੇ ਦੱਰੇ ਸਥਿਤ ਹਨ।
2. ਅਰਧ-ਪਹਾੜੀ ਪ੍ਰਦੇਸ਼- ਇਹ ਪ੍ਰਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ। ਇਸ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ। ਇਸ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਅਤੇ ਸਿਆਲਕੋਟ ਦੇ ਪ੍ਰਦੇਸ਼ ਆਉਂਦੇ ਹਨ।
3. ਮੈਦਾਨੀ ਪ੍ਰਦੇਸ਼- ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਭਾਗ ਹੈ। ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਵਿਚਾਲੇ ਸਥਿਤ ਹੈ। ਇਸ ਦਾ ਵਧੇਰੇ ਭਾਗ ਪੰਜ ਦੁਆਬਿਆਂ ਨਾਲ ਘਿਰਿਆ ਹੋਇਆ ਹੈ। ਇਹਨਾਂ ਦੁਆਬਿਆਂ ਨੂੰ ਬਿਸਤ ਜਲੰਧਰ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਧ ਸਾਗਰ ਦੁਆਬ ਕਿਹਾ ਜਾਂਦਾ ਹੈ।
ਪੰਜਾਬ ਦੇ ਦਰਿਆ (ਨਦੀਆਂ)
1. ਰਾਵੀ - ਇਹ ਦਰਿਆ ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ ਦੀਆਂ ਪਹਾੜੀਆਂ ਤੇ ਸਥਿਤ ਰੋਹਤਾਂਗ ਦੇ ਦੱਰੇ ਤੋੰ ਉੱਤਰ ਵਿਚੋਂ ਨਿਕਲਦਾ ਹੈ। ਇਸ ਦਰਿਆ ਦਾ ਕੁਝ ਭਾਗ ਭਾਰਤ ਤੋਂ ਪਾਕਿਸਤਾਨ ਵਿਚਾਲੇ ਸੀਮਾ ਬਣਾਉਂਦਾ ਹੈ। (ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਪੰਜਾਬ ਵਿਚ ਕਸੋਵਾਲ ਇਨਕਲੇਵ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਨਾਲ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਲਈ ਰਾਵੀ ਨਦੀ 'ਤੇ ਸਥਾਈ ਪੁਲ ਬਣਾਇਆ ਹੈ।) ਮਾਧੋਪੁਰ ਦੇ ਸਥਾਨ ਤੇ ਰਾਵੀ ਦਰਿਆ ਵਿਚੋਂ ਸਿੰਜਾਈ ਲਈ ਨਹਿਰ ਕੱਢੀ ਗਈ ਹੈ। ਇੱਥੇ ਹੀ 24 ਕਿਲੋਮੀਟਰ ਦੀ ਦੁਰੀ ਤੇ ਰਣਜੀਤ ਸਾਗਰ ਡੈਮ ਬਹੁਮੰਤਵੀ ਯੋਜਨਾ ਬਣਾਈ ਗਈ ਹੈ। 1995 ਵਿੱਚ ਹੀ ਇਸ ਦਰਿਆ ਤੇ ਸ਼ਾਹਪੁਰ ਕੰਢੀ ਯੋਜਨਾ ਦੀ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਇਕ ਅੰਤਰਰਾਜੀ ਯੋਜਨਾ ਹੈ। ਸਮਝੌਤੇ ਅਨੁਸਾਰ ਇਹ ਜੰਮੂ-ਕਸ਼ਮੀਰ ਨੂੰ ਵੀ ਬਿਜਲੀ ਅਤੇ ਪਾਣੀ ਪ੍ਰਦਾਨ ਕਰਦੀ ਹੈ। ਰਾਵੀ ਦਰਿਆ ਪੰਜਾਬ ਵਿੱਚ ਪਠਾਣਕੋਟ ਦੇ chaundh village ਤੋਂ ਦਾਖਲ ਹੁੰਦਾ ਹੈ।
2. ਬਿਆਸ- ਬਿਆਸ ਦਰਿਆ ਹਿਮਾਂਚਲ ਪ੍ਰਦੇਸ਼ ਵਿੱਚ ਸਥਿਤ ਰੋਹਤਾਂਗ ਤੱਰੇ ਦੇ ਦੱਖਣ ਵੱਲ ਨੂੰ ਸਥਿਤ ਬਿਆਸ ਕੁੰਡ ਤੋਂ ਨਿਕਲਦਾ ਹੋਇਆ ਸ਼ਿਵਾਲਿਕ ਦੀਆੰ ਪਹਾੜੀਆਂ ਰਾਹੀਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਸਥਾਨ ਤੋਂ ਪੰਜਾਬ ਵਿੱਚ ਦਾਖਲ ਹੁੰਦਾ ਹੈ। ਪੰਜਾਬ ਵਿਚ ਲਗਭਗ 160 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਉਪਰੰਤ ਬਿਆਸ ਦਰਿਆ ਹਰਿਕੇ ਪੱਤਣ ਨਾਂ ਦੇ ਸਥਾਨ ਤੇ ਸਤਲੁਜ ਦਰਿਆ ਨਾਲ ਮਿਲ ਜਾਂਦਾ ਹੈ। ਇਸ ਦਰਿਆ ਤੇ ਬਹੁਤ ਸਾਰੇ ਡੈਮ ਵੀ ਬਣਾਏ ਗਏ ਹਨ ਜਿਨ੍ਹਾਂ ਦੇ ਹਨ- ਪੰਡੋਹ ਡੈਮ, ਪੋਂਗ ਡੈਮ, ਬਿਆਸ-ਸਤਲੁਜ ਲਿੰਕ ਯੋਜਨਾ, ਹਰੀਕੇ ਹੈਡਵਰਕ, ਧੁੱਸੀ ਬੰਨ੍ਹ ਆਦਿ।
3. ਸਤਲੁਜ- ਸਤਲੁਜ ਪੰਜਾਬ ਦਾ ਸਭ ਤੋਂ ਪ੍ਰਸਿੱਧ ਦਰਿਆ ਹੈ। ਇਹ ਤਿੱਬਤ ਵਿਚ ਝੀਲ ਮਾਨਸਰੋਵਰ ਤੋਂ ਨਿਕਲਦਾ ਹੈ। ਇਹ ਪੰਜਾਬ ਦੀ ਰੀੜ੍ਹ ਦੀ ਹੱਡੀ ਬਣ ਗਿਆ ਹੈ ਕਿਉਂਕਿ ਇਸ ਦੀਆਂ ਨਹਿਰਾਂ ਰਾਹੀਂ ਪ੍ਰਦਾਨ ਕੀਤੀ ਗਈ ਸਿੰਜਾਈ ਨੇ ਖੇਤੀਬਾੜੀ ਵਿੱਚ ਕ੍ਰਾਂਤੀ ਲਿਆਂਦੀ ਹੈ। ਇਸ ਦੇ ਬੰਨ੍ਹਾਂ ਤੋਂ ਤਿਆਰ ਕੀਤੀ ਹੋਈ ਬਿਜਲੀ ਨੇ ਉਦਯੋਗਿਕ ਇਨਕਲਾਬ ਲੈ ਆਂਦਾ ਹੈ। ਸਤਲੁਜ ਅਤੇ ਬਿਆਸ ਦੇ ਸੰਗਮ ਸਥਲ ਤੋਂ ਥੋੜ੍ਹਾ ਹੋਠਾਂ ਜਾ ਕੇ ਹਰੀਕੇ ਬੈਰਾਜ ਦੀ ਉਸਾਰੀ ਕੀਤੀ ਗਈ ਹੈ। ਹਰੀਕੇ ਬੈਰਾਜ ਵਿਚੋਂ ਰਾਜਸਥਾਨ ਨਹਿਰ, ਫਿਰੋਜ਼ਪੁਰ ਫੀਡਰ, ਅਤੇ ਮੱਖੂ ਨਹਿਰ ਕੱਢੀ ਗਈ ਹੈ। ਹਰੀਕੇ ਪੱਤਣ ਤੋਂ 60 ਕਿਲੋਮੀਟਰ ਦੀ ਦੂਰੀ ਤੇ ਫਿਰੋਜ਼ੁਪਰ ਨੇੜੇ ਫਿਰੋਜ਼ਪੁਰ ਹੈਡਵਰਕ ਬਣਾਇਆ ਗਿਆ ਹੈ। ਇਸ ਹੈਡਵਰਕ ਤੋਂ ਬੀਕਾਨੇਰ ਨਹਿਰ ਅਤੇ ਦੂਸਰੀਆਂ ਪੂਰਬੀ ਨਹਿਰਾਂ ਕੱਢੀਆਂ ਗਈਆਂ ਹਨ।
3. Climate
1. ਗਰਮ ਰੁੱਤ - ਗਰਮ ਰੁੱਤ ਅੱਧ ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ ਤੇ ਜੂਨ ਦੇ ਅੰਤ ਤੱਕ ਰਹਿੰਦੀ ਹੈ।
2. ਬਰਸਾਤ ਰੁੱਤ- ਇਹ ਰੁੱਤ ਜੁਲਾਈ ਤੋਂ ਸਤੰਬਰ ਦੇ ਸ਼ੁਰੂਆਤ ਤੱਕ ਰਹਿੰਦੀ ਹੈ।
3. ਪਤਝੜ ਰੁੱਤ- ਇਹ ਰੁੱਤ ਸਤੰਬਰ ਤੋਂ ਨਵੰਬਰ ਦੇ ਅਖੀਰ ਤੱਕ ਰਹਿੰਦੀ ਹੈ।
4. ਸਰਦੀ ਦੀ ਰੁੱਤ - ਇਹ ਰੁੱਤ ਦਸੰਬਰ ਦੇ ਸ਼ੁਰੂ ਤੋਂ ਲੈ ਕੇ ਫਰਵਰੀ ਤੱਕ ਰਹਿੰਦੀ ਹੈ।
5. ਬਸੰਤ ਰੁੱਤ- ਮਾਰਚ ਤੋਂ ਤਾਪਮਾਨ ਕੁੱਝ ਵਧਣਾ ਸ਼ੁਰੂ ਹੋ ਜਾਂਦਾ ਹੈ। ਹਰ ਪਾਸੇ ਖੇੜਾ ਆ ਜਾਂਦਾ ਹੈ। ਫਲ, ਫੁੱਲ, ਹਰ ਪਾਸੇ ਖਿੜਨੇ ਸ਼ੁਰੂ ਹੋ ਜਾਂਦੇ ਹਨ। ਇਸ ਰੁੱਤ ਨੂੰ ਬਸੰਤ ਬਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਪ੍ਰੈਲ ਦੇ ਅਖੀਰ ਤੱਕ ਤਾਪਮਾਨ ਹੋਰ ਵੱਧਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਕਿ ਫਸਲਾਂ ਨੂੰ ਪੱਕਣ ਵਿੱਚ ਬਹੁਤ ਮਦਦ ਕਰਦਾ ਹੈ।
4.ਪੰਜਾਬ ਦੇ ਜੰਗਲ- ਪੰਜਾਬ ਦਾ ਖੇਤਰਫਲ 50362 ਵਰਗ ਕਿਲੋਮੀਟਰ ਹੈ ਇਸ ਦਾ ਸਰਕਾਰੀ ਅੰਕੜਿਆਂ ਅਨੁਸਾਰ ਕੇਵਲ 5.5 ਪ੍ਰਤੀਸ਼ਤ ਭਾਗ ਜੰਗਲਾਂ ਦੇ ਅਧੀਨ ਹੈ (ਇਹ ਅੰਕੜੇ ਕਦੇ 6 ਪ੍ਰਤੀਸ਼ਤ ਦਿਖਾਏ ਜਾਂਦੇ ਹਨ ਇਸ ਲਈ ਜੇਕਰ ਪ੍ਰਸ਼ਨ ਦੇ ਅਨੁਸਾਰ 5.5 ਪ੍ਰਤੀਸ਼ਤ ਨਾ ਹੋਵੇ ਤਾਂ ਇਸ ਦਾ ਉੱਤਰ 6 ਪ੍ਰਤੀਸ਼ਤ ਹੋਵੇਗਾ ਕਿਉਂਕਿ 5.5 ਨੂੰ 6 ਪ੍ਰਤੀਸ਼ਤ ਦਿਖਇਆ ਜਾਂਦਾ ਹੈ।) ਪੰਜਾਬ ਦੇ ਕੁਲ ਖੇਤਰਫਲ ਅਨੁਸਾਰ 33 ਪ੍ਰਤੀਸ਼ਤ ਭਾਗ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਜੰਗਲਾਂਂ ਦਾ ਵਿਸਥਾਰ ਇੱਕੋ ਜਿਹਾ ਨਹੀਂ ਹੈ। ਪੰਜਾਬ ਵਿੱਚ ਜੰਗਲਾਂ ਦਾ 43 ਪ੍ਰਤੀਸ਼ਤ ਭਾਗ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਿਲਦਾ ਹੈ। ਹੁਸ਼ਿਆਰਪੁਰ ਵਿੱਚ ਬਾਂਸ ਦੇ ਜੰਗਲ ਅਧਿਕ ਮਿਲਦੇ ਹਨ। ਰੂਪਨਗਰ ਵਿ4ਚ 9 ਪ੍ਰਤੀਸ਼ਤ ਭਾਗ ਮਿਲਦਾ ਹੈ। ਜਲੰਧਰ, ਸੰਗਰੂਰ, ਬਰਨਾਲਾ, ਕਪੂਰਥਲਾ ਵਿੱਚ ਜੰਗਲ ਬਹੁਤ ਘੱਟ ਮਿਲਦੇ ਹਨ।
ਪੰਜਾਬ ਦੇ ਜੰਗਲਾਂ ਦੀਆਂ ਕਿਸਮਾਂ-
1. ਪਰਬਤੀ ਜੰਗਲ- ਇਹਨਾਂ ਜੰਗਲਾਂ ਵਿੱਚ ਚੀਲ ਦੀ ਲੱਕੜੀ ਪਾਈ ਜਾਂਦੀ ਹੈ। ਇਹ ਹੁਸ਼ਿਆਰਪੁਰ ੇਦ ਪਹਾੜੀ ਇਲਾਕਿਆਂ ਅਤੇ ਗੁਰਦਾਸਪੁਰ ਵਿੱਚ ਮਿਲਦੇ ਹਨ।
2. ਬਾਂਸ ਦੇ ਜੰਗਲ- ਇਹਨਾਂ ਜੰਗਲਾਂ ਵਿ4ਚ ਬਾਂਸ ਦੇ ਰੁੱਖ ਮਿਲਦੇ ਹਨ। ਇਹ ਜੰਗਲ ਆਮ ਤੌਰ ਤੇ ਹੁਸ਼ਿਆਰਪੁਰ ਦੇ ਵਣ ਖੇਤਰ ਵਿ4ਚ ਮਿਲਦੇ ਹਨ। ਇਹ ਜੰਗਲ ਮੁੱਖ ਤੌਰ ਤੇ ਸ਼ਿਵਾਲਿਕ ਪਰਬਤ ਵਿੱਚ ਪਾਏ ਜਾਂਦੇ ਹਨ।
3. ਕਟੀਲ ਜੰਗਲ- ਇਹਨਾਂ ਜੰਗਲਾਂ ਵਿੱਚ ਕਿੱਕਰ ਅਤੇ ਖੈਰ ਰੁੱਖ ਮਿੱਲਦੇ ਹਨ। ਇਹ ਜੰਗਲ ਮੁੱਖ ਤੌਰ ਤੇ ਸ਼ਿਵਾਲਿਕ ਪਰਬਤ ਵਿੱਚ ਪਾਏ ਜਾਂਦੇ ਹਨ।
4. ਚੌੜੀ ਪੱਤੀ ਵਾਲੇ ਜੰਗਲ- ਇਹਨਾਂ ਜੰਗਲਾਂ ਵਿੱਚ ਸਫੈਦਾ, ਸ਼ੀਸ਼ਮ, ਆਦਿ ਦੇ ਰੁੱਖ ਪਾਏ ਜਾਂਦੇ ਹਨ। ਇਹ ਜੰਗਲ ਲਗਭਗ ਸਾਰੇ ਪੰਜਾਬ ਵਿੱਚ ਮਿਲਦੇ ਹਨ।
5. ਪੰਜਾਬ ਦੀ ਮਿੱਟੀ (ਮਿੱਟੀਆਂ ਦੇ Topic ਨੂੰ ਯਾਦ ਰੱਖਣ ਲਈ ਸੁਲਾਹ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਨਕਸ਼ੇ ਤੋਂ ਬਹੁਤ ਵਧੀਆ ਤਰੀਕੇ ਨਾਲ ਯਾਦ ਕਰੋ)
1. ਮੱਧ ਦੇ ਮੈਦਾਨ ਦੀ ਮਿੱਟ- ਪੰਜਾਬ ਦਾ ਮੱਧ ਦਾ ਮੈਦਾਨ ਇਹਨਾਂ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਨਾਲ ਬਣਿਆ ਹੈ। ਇਹੀ ਮਿੱਟੀ ਜਲੋੜ੍ਹ ਦੀ ਮਿੱਟੀ ਹੈ। ਇਸ ਵਿਚ ਚੀਕਣੀ ਅਤੇ ਰੇਤਲੀ ਮਿੱਟੀ ਦੀ ਮਾਤਰਾ ਬਰਾਬਰ ਹੈ। ਇਹ ਫਸਲਾਂ ਲਈ ਚੰਗੀ ਮਿੱਟੀ ਸਮਝੀ ਜਾਂਦੀ ਹੈ। ਲੁਧਿਆਣਾ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਜ਼ਿਲਿਆਂ ਵਿਚ ਇਸ ਕਿਸਮ ਦੀ ਮਿੱਟੀ ਮਿਲਦੀ ਹੈ।
2. ਬੇਟ ਦੀ ਮਿੱਟੀ- ਬੇਟ ਦੇ ਇਲਾਕਿਆਂ, ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ ਪਹਾੜ ਨਾਲ ਲੱਗਦੇ ਹਿੱਸਿਆਂ ਦੀਆਂ ਮਿੱਟੀਆਂ ਵਿੱਚ ਪੱਧਰ, ਗੀਟੇ ਹੁੰਦੇ ਹਨ। ਇਹਨਾਂ ਜਿਲ੍ਹਿਆਂ ਵਿੱਚ ਚੋਆਂ ਨੇ ਧਰਤੀ ਦੀ ਉੱਪਰਲੀ ਤਹਿ ਨੂੰ ਖੋਹ ਦਿੱਤਾ ਹੈ। ਇਹ ਮਿੱਟੀ ਜਲੋੜ੍ਹ ਮਿੱਟੀ ਨਾਲੋਂ ਘੱਟ ਉਪਜਾਊ ਹੈ।
3. ਦੱਖਣ-ਪੱਛਮ ਦੀਆਂ ਮਿੱਟੀਆਂ- ਜਿਲ੍ਹਾ ਫਰੀਦਕੋਟ. ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਿਰੋਜਪੁਰ ਅਤੇ ਫਾਜਿਲਕਾ ਦੇ ਕੁਝ ਭਾਗਾਂ ਦੀ ਮਿੱਟੀ ਰੇਤਲੀ ਹੈ। ਇਸ ਨੂੰ ਰਸਾਇਣਿਕ ਖਾਦ ਪਾ ਕੇ ਖੇਤੀ ਯੋਗ ਬਣਾਇਆ ਗਿਆ ਹੈ।
4. ਦੱਖਣੀ ਮੱਧ ਦੀ ਮਿੱਟੀ- ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਵਿੱਚ ਸੇਮ ਹੋਣ ਕਰਕੇ ਕਲਰ ਪੈਦਾ ਹੋ ਗਈ ਹੈ। ਸੇਮ ਤੋਂ ਭਾਵ ਹੈ ਕਿ ਧਰਤੀ ਹੇਠਲਾ ਪਾਣੀ ਧਰਤੀ ਵਿਚੋਂ ਆਪਣੇ ਆਪ ਸਿੰਮ ਕੇ ਉੱਪਰਲੀ ਤਹਿ ਤੇ ਆ ਜਾਂਦਾ ਹੈ। ਪਾਣੀ ਦੇ ਨਾਲ ਹੀ ਧਰਤੀ ਹੇਠਲੇ ਲੂਣ ਆਦਿ ਆ ਕੇ ਉੱਪਰਲੀ ਤਹਿ ਤੇ ਜੰਮ ਜਾਂਦੇ ਹਨ। ਇਸ ਨੂੰ ਕਲਰ ਆਖਦੇ ਹਨ। ਇਹ ਧਰਤੀ ਖੇਤੀ ਯੋਗ ਨਹੀਂ ਰਹਿ ਜਾਂਦੀ। ਹੁਣ ਜਿਪਸਮ ਪਾ ਕੇ ਇਸ ਨੂੰ ਠੀਕ ਕਰ ਲਿਆ ਗਿਆ ਹੈ। ਇਹ ਵੀ ਖੇਤੀਯੋਗ ਬਣਾ ਲਈ ਗਈ ਹੈ। ਪੰਜਾਬ ਦੀ ਧਰਤੀ ਸਮੁੱਚੇ ਰੂਪ ਵਿੱਚ ਪੱਧਰੀ ਹੈ। ਦੂਜੇ ਇਹ ਚੰਗੀ ਤਰ੍ਹਾਂ ਉਪਜਾਊ ਵੀ ਹੈ। ਇਸ ਕਰਕੇ ਪੰਜਾਬ ਭਾਰਤ ਦਾ ਅੰਨ-ਭੰਡਾਰ ਬਣ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੀ ਮਿੱਟੀ ਉਪਜਾਊ ਹੋਣ ਕਰਕੇ ਹੀ ਫਸਲਾਂ ਦੇ ਚੰਗੇ ਝਾੜ ਲਈ ਪ੍ਰਸਿੱਧ ਹੈ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।