1. ਕੁੱਝ ਗੱਲਾਂ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ।
1. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਜਾਣਕਾਰੀ ਦੇਣ ਵਾਲੇ ਸਰੋਤਾਂ ਦੀਆਂ ਚਾਰ ਕਿਸਮਾਂ ਦੱਸੋਂ
ਉੱਤਰ- 1. ਸੋਹਣ ਲਾਲ ਸੂਰੀ ਦੀ ਉਮਦਾ-ਉਤ-ਤਵਾਰੀਖ, 2. ਗਣੇਸ਼ ਦਾਸ ਵਢੇਰਾ ਦੀ ਚਾਰ ਬਾਗ-ਏ-ਪੰਜਾਬ, 3. ਯੂਰਪੀ ਯਾਤਰੀਆਂ ਦੇ ਬਿਰਤਾਂਤ ਅਤੇ ਖਾਲਸਾ ਦਰਬਾਰ ਦੇ ਰਿਕਾਰਡ।
2. ਰਣਜੀਤ ਸਿੰਘ ਨੇ ਲਾਹੌਰ ਦੀ ਜਿੱਤ ਕਦੋਂ ਅਤੇ ਕਿਸ ਦੀ ਮਦਦ ਨਾਲ ਪ੍ਰਾਪਤ ਕੀਤੀ।
ਉੱਤਰ - ਰਣਜੀਤ ਸਿੰਘ ਨੇ ਲਾਹੌਰ ਦੀ ਜਿੱਤ 7 ਜੁਲੀਈ 1799 ਈ. ਨੂੰ ਰਾਣੀ ਸਦਾ ਕੌਰ ਦੀ ਮਦਦ ਨਾਲ ਪ੍ਰਾਪਤ ਕੀਤੀ।
3. ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ ਰਣਜੀਤ ਸਿੰਘ ਨੇ ਕਿਹੜੇ ਚਾਰ ਸਿੱਖ ਸਰਦਾਰਾਂ ਦੇ ਇਲਾਕੇ ਜਿੱਤੇ।
ਊੱਤਰ- ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ ਰਣਜੀਤ ਸਿੰਘ ਨੇ ਗੁਜਰਾਤ ਦੇ ਸਾਹਿਬ ਸਿੰਘ ਭੰਗੀ, ਚਿਨਿਓਟ ਦਾ ਰਾਜਾ ਜੱਸਾ ਸਿੰਘ ਦੁੱਲੂ, ਅਕਾਲਗੜ੍ਹ ਦੇ ਦਲ ਸਿੰਘ ਅਤੇ ਸਿਆਲਕੌਟ ਦੇ ਜੀਵਨ ਸਿੰਘ ਦੇ ਇਲਾਕੇ ਜਿੱਤੇ।
4. ਰਣਜੀਤ ਸਿੰਘ ਦੇ ਰਾਜ ਵਿੱਚ ਕਿਹੜੇ ਮੁਗਲ ਸੂਬਿਆਂ ਦਾ ਬਹੁਤ ਸਾਰਾ ਭਾਗ ਸ਼ਾਮਿਲ ਸੀ।
ਉੱਤਰ- ਲਾਹੌਰ, ਕਸ਼ਮੀਰ, ਮੁਲਤਾਨ ਅਤੇ ਕਾਬੁਲ ਨਾਂ ਦੇ ਚਾਰ ਮੁਗਲ ਪ੍ਰਾਂਤਾਂ ਦਾ ਵਧੇਰੇ ਭਾਗ ਸ਼ਾਮਲ ਸੀ।
5. ਰਣਜੀਤ ਸਿੰਘ ਦੇ ਦੋ ਯੂਰਪੀ ਅਫਸਰਾਂ ਦੇ ਨਾਂ ਦੱਸੋ।
ਉੱਤਰ- ਅਲਾਰਡ, ਅਤੇ ਵੈਂਤੂਰਾ
6. ਰਣਜੀਤ ਸਿੰਘ ਕਿਹੜੇ ਅੰਗਰੇਜ਼ ਗਵਰਨਰ ਜਨਰਲ ਨੂੰ ਕਦੋਂ ਅਤੇ ਕਿੱਥੇ ਮਿਲਿਆ।
ਉੱਤਰ- ਰਣਜੀਤ ਸਿੰਘ ਅੰਗਰੇਜ ਗਵਰਨਰ ਜਨਰਲ ਵਿਲੀਅਮ ਬੈਂਟਿੰਕ ਨੂੰ 1851 ਵਿੱਚ ਰੋਪੜ ਦੇ ਸਥਾਨ ਤੇ ਮਿਲਿਆ।
7. ਜਮਰੌਦ ਦੀ ਲੜਾਈ ਕਦੋਂ ਅਤੇ ਕਿਨ੍ਹਾਂ ਵਿਚਲੇ ਲੜੀ ਗਈ ਸੀ, ਇਸ ਲੜਾਈ ਵਿਚ ਸਿੱਖਾਂ ਦਾ ਕਿਹੜਾ ਪ੍ਰਸਿੱਧ ਜਰਨੈਲ ਸਿੰਘ ਮਾਰਿਆ ਗਿਆ ਸੀ।
ਉੱਤਰ- ਜਮਰੌਦ ਦੀ ਲੜਾਈ ਅਪ੍ਰੈਲ, 1837 ਈ. ਵਿੱਚ ਸਿੱਖਾਂ ਅਤੇ ਅਫਗਾਨਾਂ ਵਿਚਾਲੇ ਲੜੀ ਗਈ ਸੀ। ਅਤੇ ਜਮਰੌਦ ਦੀ ਲੜਾਈ ਵਿੱਚ ਸਿੱਖਾਂ ਦਾ ਪ੍ਰਸਿੱਧ ਜਰਨੈਲ ਹਰੀ ਸਿੰਘ ਨਲਵਾ ਮਾਰਿਆ ਗਿਆ ਸੀ।
8. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਵਿਚਾਲੇ ਪਹਿਲੀ ਸੰਧੀ ਕਦੋਂ ਹੋਈ ਸੀ ਅਤੇ ਇਹ ਸੰਧੀ ਇਤਿਹਾਸ ਵਿਚ ਕਿਸ ਨਾਂ ਨਾਲ ਪ੍ਰਸਿੱਧ ਹੈ।
ਉੱਤਰ- ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜਾਂ ਵਿਚਾਲੇ ਪਹਿਲੀ ਸੰਧੀ 1 ਜਨਵਰੀ, 1806 ਈ ਨੂੰ ਹੋਈ ਸੀ
9. ਅਕਾਲੀ ਫੂਲਾ ਸਿੰਘ ਕੌਣ ਸੀ, ਉਹ ਕਦੋਂ ਅਤੇ ਕਿਸ ਲੜਾਈ ਵਿੱਚ ਲੜਦਾ ਹੋਇਆ ਸ਼ਹੀਦ ਹੋ ਗਿਆ ਸ਼ੀ।
ਉੱਤਰ- ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ ਸੀ। ਉਹ 1823 ਈ. ਵਿੱਚ ਨੌਸ਼ਹਿਰਾ ਦੀ ਲੜਾਈ ਵਿੱਚ ਅਫਗਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ।
10. ਮਹਾਰਾਜਾ ਰਣਜੀਤ ਸਿੰਘ ਦੀ ਕਦੋਂ ਅਤੇ ਕਿੱਥੇ ਮੌਤ ਹੋਈ, ਉਸ ਦਾ ਉੱਤਰਾਧਿਕਾਰੀ ਕੌਣ ਬਣਿਆ।
ਉੱਤਰ- ਮਹਾਰਾਜਾ ਰਣਜੀਤ ਸਿੰਘ ਦੀ ਮੌਤ 27 ਜੂਨ, 1839 ਈ. ਵਿੱਚ ਲਾਹੋਰ ਵਿੱਖੇ ਹੋਈ। ਅਤੇ ਖੜਕ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ, ਉਸ ਦਾ ਉੱਤਰਾਧਿਕਾਰੀ ਬਣਿਆ।
ਨੋਟ- ਇਹ ਪੇਜ Update ਹੋ ਰਿਹਾ ਹੈ, 50 ਪ੍ਰਸ਼ਨਾਂ ਤੱਕ...............................
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।