Advertisement

Responsive Advertisement

Punjab Boundary Commission Topic in Punjabi Language

 

(Punjab Boundary Commission )





Current Affairs Punjab


Home         GAPS Classes Pdf's    Important Links



ਪੰਜਾਬ ਦੇ ਜੰਗਲ    ਪੰਜਾਬ ਦੀਆਂ ਮਿੱਟੀਆਂ    ਪੰਜਾਬ ਦੇ ਕਰੰਟ ਮੁੱਦੇ 



(Punjab Boundary Commission )


(Punjab Boundary Commission ) = 20 ਜੂਨ 1947 ਨੂੰ ਗਵਰਨਰ ਜਨਰਲ ਦੇ ਐਲਾਨ ਮਗਰੋਂ ਇਸ ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਸਰ ਸੀਰਿਲ ਰੈਡਕਲਿਫ ਨੂੰ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ। ਕਮਿਸ਼ਨ ਦੇ ਚਾਰ ਹੋਰ ਮੈਂਬਰ ਸਨ।– ਜਸਟਿਸ ਦੀਨ ਮੁਹੰਮਦ, ਜਸਟਿਸ ਮੁਹੰਮਦ ਮੁਨੀਰ, ਜਸਟਿਸ ਮੇਹਰ ਚੰਦ ਮਹਾਜਨ ਅਤੇ ਜਸਟਿਸ ਤੇਜਾ ਸਿੰਘ। ਇਸ ਕਮਿਸ਼ਨ ਦਾ ਉਦੇਸ਼ ਮੁਸਲਿਮ ਅਤੇ ਗੈਰ ਮੁਸਲਿਮ ਖੇਤਰਂ ਦੇ ਆਧਾਰ ਤੇ ਪੰਜਾਬ ਦੀ ਵੰਡ ਲਈ ਸੀਮਾਵਾਂ ਨਿਰਧਾਰਤ ਕਰਨਾ ਸੀ। 16 ਅਗਸਤ 1947 ਨੂੰ ਘੋਸ਼ਿਤ ਕੀਤੇ ਪੰਜਾਬ ਬਾਂਊਡਰੀ ਐਵਾਰਡ (ਰੈਡ ਕਲਿਫ ਐਵਾਰਡ) ਨੇ ਨਸਲੀ ਦੰਗਿਆ ਕਾਰਨ ਹੋ ਰਹੇ ਜਨਸੰਖਿਆ ਪਵਾਸ ਨੂੰ ਹੋਰ ਵੀ ਵਧਾ ਦਿੱਤਾ।

 

15 July 1948 ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਵਾਈ ਪਟੇਲ ਨੇ ਪੂਰਬੀ ਪੰਜਾਬ ਦੀਆਂ 8 ਰਿਆਸਤਾਂ (ਪਟਿਆਲਾ, ਜੀਂਦ, ਨਾਭਾ, ਫਰੀਦਕੋਟ ਕਪੂਰਥਲਾ, ਕਲਸੀਆਂ ਨਾਲਾਗੜ੍ਹ, ਮਲੇਰਕੋਟਲਾ) ਦਾ ਉਦਘਾਟਨ/ਸਥਾਪਨਾ ਕੀਤਾ। ਜਿਸਨੂੰ ਪੈਪਸੂ (PEPSU) Patiala and East Punjab State Union ਕਿਹਾ ਗਿਆ।

          20 ਅਗਸਤ 1948 ਨੂੰ ਮੂਲ ਰੂਪ ਵਿੱਚ PEPSU ਸਰਕਾਰ ਦਾ ਕਾਰਜਕਾਲ ਸ਼ੁਰੂ ਹੋਇਆ, ਜਿਸ ਵਿੱਚ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਗਵਰਨਰ ਅਤੇ ਸਰਦਾਰ ਗਿਆਨ ਸਿੰਘ ਰਾਰੇਵਾਲਾ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ। ਪਟਿਆਲੇ ਨੂੰ ਇਸ ਪ੍ਰਦੇਸ਼ ਦੀ ਰਾਜਧਾਨੀ ਬਣਾਇਆ ਗਿਆ।

1953 ਵਿੱਚ ਨਵਾਂ ਪੰਜਾਬੀ ਸੂਬਾ ਬਣਾਉਣ ਲਈ ਕੇਸ (ਪੁਨਰ ਨਿਰਮਾਣ ਕਮੀਸ਼ਨ) The State Reorganization Commission ਨੂੰ ਸੌਪਿਆ।

29 ਦਸੰਬਰ 1953 ਈ. ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਪ੍ਰਦੇਸ਼ ਪੁਨਰ ਨਿਰਮਾਣ (The State Reorganization Commission) ਨੇ 1955 ਈ. ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਜਿਸ ਦੇ ਤਹਿਤ ਪੈਪਸੂ ਨੂੰ ਪੰਜਾਬ ਵਿੱਚ ਮਿਲਾਉਣ ਦੀ ਸਿਫਾਰਿਸ਼ ਕੀਤੀ। ਸਰਕਾਰ ਨੇ ਕਮਿਸ਼ਨ ਦੀਆਂ ਸਿਫਾਰਸ਼ਾ ਮੰਨਦੇ ਹੋਏ। 1 ਨਵੰਬਰ 1956 ਨੂੰ PEPSU ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ।

1 ਨਵੰਬਰ 1966 Punjab Boundary Commission 1966 (Reorganization of Punjab) April 1966 ਵਿੱਚ ਗਾਂਧੀ ਸਰਕਾਰ ਵੱਲੋਂ ਪੰਜਾਬੀ ਸੂਬਾ ਬਣਾਉਣ ਦੀ ਮੰਗ ਨੂੰ ਸਵਿਕਾਰ ਕਰ ਲਿਆ ਗਿਆ। ਅਤੇ 3 ਮੈਂਬਰੀ ਪੰਜਾਬ ਸੀਮਾ ਕਮਿਸ਼ਨ ਸਥਾਪਿਤ ਕੀਤਾ ਗਿਆ। ਜਿਸ ਵਿੱਚ J.C Shah ਨੂੰ Chairman ਅਤੇ S.Dutt, M.M. Philips ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਪੰਜਾਬੀ ਸੂਬਾ ਲਹਿਰ ਦੇ ਪ੍ਰਮੁੱਖ ਲੀਡਰ Mastar Tara Singh ਅਤੇ ਸੰਤ ਫਤਿਹ ਸਿੰਘ ਸਨ।

ਭਾਰਤ ਦੇ ਰਾਜ ਜੋ ਕਿ ਪਾਕਿਸਤਾਨ ਨਾਲ ਲੱਗਦੇ ਹਨ।

ਜੰਮੂ-ਕਸ਼ਮੀਰ- (1222 ਕਿ.ਮੀ)

ਪੰਜਾਬ- (425 ਕਿ.ਮੀ)

ਰਾਜਸਥਾਨ- (1170 ਕਿ.ਮੀ)

ਗੁਜਰਾਤ- (506 ਕਿ. ਮੀ)

ਕੁੱਲ- (3323 ਕਿ.ਮੀ) (2065 ਮੀਲ)


Post a Comment

0 Comments