1.
1. ਚਮਗਾਦੜ ਹਨੇਰੇ ਵਿੱਚ ਉੱਡਦੇ ਹਨ ਕਿਉਂਕਿ ਚਮਗਾਦੜ ਪਰਾ-ਸਰਵਣ ਤਰੰਗਾਂ ਪੈਦਾ ਕਰਦੇ ਹਨ।
2. ਮਨੁੱਖ ਦੁਆਰਾ ਸਿਗਰੇਟ ਪੀਣਾ ਵਿਅਕਤੀਗਤ ਵਾਯੂ ਪ੍ਰਦੂਸ਼ਣ ਵਿੱਚ ਆਉਂਦਾ ਹੈ।
3. ਅਣ-ਆਕਸੀਕਰਣ (Anaerobic) ਕਿਰਿਆ ਵਿੱਚੋਂ ਮੁੱਖ ਤੌਰ ਤੇ CH4 ਗੈਸ ਨਿਕਲਦੀ ਹੈ।
4. ਰੁੱਖਾਂ ਦੇ ਅਧਿਐਨ ਨੂੰ Dendrology ਕਹਿੰਦੇ ਹਨ। ਘਾਹ ਦੇ ਅਧਿਐਨ ਨੂੰ Agrostology ਕਿਹੰਦੇ ਹਨ।
5. ਪੰਛੀਆਂ ਦੇ ਅਧਿਐਨ ਨੂੰ Ornithology ਕਹਿੰਦੇ ਹਨ।
6. ਮਨੁੱਖੀ ਸਰੀਰ ਵਿੱਚ 206 ਹੱਡੀਆਂ ਹੁੰਦੀਆਂ ਹਨ, ਮਾਸਪੇਸ਼ੀਆਂ 642 ਹੁੰਦੀਆਂ ਹਨ।
7. ਰੇਡੀਓ-ਐਕਟਿਵ ਪ੍ਰਦੂਸ਼ਣ ਦਾ ਸਬੰਧ ਵਾਯੂ-ਪ੍ਰਦੂਸ਼ਣ, ਜਲ-ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ਨਾਲ ਹੈ।
8. ਪੀਲੀਆ ਸਰੀਰ ਦੇ ਜਿਗਰ ਤੇ ਮਾਰ ਕਰਦਾ ਹੈ। (ਪਰਿਵਾਰਕ ਪਿਛੋਕੜ ਤੇ ਵੰਸ਼ ਨਾਲ ਸਬੰਧਤ ਅਧਿਐਨ ਨੂੰ Genealogy ਕਹਿੰਦੇ ਹਨ।)
9. ਹਵਾਈ ਜਹਾਜ਼ ਦੀ ਖੋਜ ਅਮਰੀਕੀ ਰਾਈਟ ਭਰਾਵਾਂ (ਓਰਵਿਲ ਰਾਈਟ ਤੇ ਵਿਲਬਰ ਰਾਈਟ) ਨੇ 1903 ਵਿੱਚ ਕੀਤੀ ਸੀ।
10. ਟਾਇਰ ਦੀ ਕਾਢ 1880 ਜੇ.ਬੀ. ਡਨਲੋਪ ਜੇ ਕੇ ਸਕਾਟਲੈਂਡ ਦੇ ਸਨ, ਨੇ ਕਾਢ ਕੱਢੀ ਜਿਸ ਦੇ ਨਾਂਅ ਤੇ ਇਕ ਮਸ਼ਹੂਰ ਟਾਇਰ ਨਿਰਮਾਤਾ ਕੰਪਨੀ ਵੀ ਕਾਇਮ ਹੈ।
2.
1.ਧਰਤੀ ਤੋਂ ਸਭ ਤੋਂ ਨੇੜਲਾ ਤਾਰਾ ਸੂਰਜ ਹੈ।
2. ਸੌਰ-ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਬ੍ਰਹਸਪਤੀ ਹੈ।
3. ਧਰਤੀ ਦਾ ਸਭ ਤੋਂ ਨੇੜਲਾ, ਸਭ ਤੋਂ ਵੱਧ ਚਮਕਦਾਰ ਤੇ ਗਰਮ ਗ੍ਰਹਿ ਸ਼ੁਕਰ ਹੈ।
4. ਸ਼ੁਕਰ ਗ੍ਰਹਿ ਨੂੰ ਸ਼ਾਮ ਦਾ ਤੇ ਸਵੇਰ ਦਾ ਤਾਰਾ ਕਿਹਾ ਜਾਂਦਾ ਹੈ।
5. ਬ੍ਰਹਸਪਤੀ ਗ੍ਰਹਿ ਨੂੰ ਹਰੇ-ਲਾਲ ਧੱਬਿਆਂ ਵਾਲਾ ਗ੍ਹਹਿ ਕਹਿੰਦੇ ਹਨ।
6. ਧਰਤੀ ਆਪਣੀ ਧੁਰੀ ਦੁਆਲੇ 23 ਘੰਟੇ, 56 ਮਿੰਟ, 4.09 ਸੈਕਿੰਡ ਸਮੇਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ।
7. ਡਾਇਮੰਡ ਰਿੰਗ ਦੀ ਘਟਨਾ ਸੂਰਜ- ਗ੍ਰਹਿਣ ਵਾਲੇ ਦਿਨ ਵਾਪਰਦੀ ਹੈ।
8. ਭੂ-ਮੱਧ ਰੇਖਾ ਦੇ ਉੱਤਰੀਗੋਲਾਰਧ ਤੇ 22 ਜੂਨ ਸਭ ਤੋਂ ਵੱਡਾ ਦਿਨ ਹੁੰਦਾ ਹੈ, ਦੱਖਣੀ ਗੋਲਾਰਧ ਤੇ ਸਭ ਤੋਂ ਵੱਡਾ ਦਿਨ ਦਸੰਬਰ ਹੁੰਦਾ ਹੈ।
9. ਸੂਰਜੀ ਕਿਰਨਾਂ ਧਰਤੀ ਤੇ 496.6 ਸੈਕਿੰਡ (8.3) ਸੈਕਿੰਡ ਵਿੱਚ ਪਹੁੰਚਦੀਆਂ ਹਨ।
10. ਦੁਨੀਆਂ ਦੀ ਪਹਿਲੀ ਬੋਲਣ ਵਾਲੀ ਫਿਲਮ 1923 ਵਿੱਚ ਡਾ. ਲੀ.ਡੀ. ਫਾਰੈਸਟ (ਅਮਰੀਕਾ ਦੇ ਸਨ) ਨੇ ਬਣਾਈ।
3.
1. -40 ਡਿਗਰੀ ਤਾਪਮਾਨ ਤੇ ਪੁੱਜ ਕੇ ਸੈਲਸੀਅਸ ਤੇ ਫਰੇਨਾਈਟ ਦਾ ਮਾਪ ਇਕੋ ਜਿੰਨਾ ਹੋ ਜਾਂਦਾ ਹੈ।
2. ਖਾਣ ਵਾਲਾ ਨਮਕ (NaCI) ਪ੍ਰਬਲ ਅਮਲ ਤੇ ਪ੍ਰਬਲ ਖਾਰ ਤੋਂ ਬਣਦਾ ਹੈ।
3. ਇਕ ਸਾਧਾਰਨ ਬੰਦੇ ਦੇ ਖੂਨ ਦਾ pH ਪੱਧਰ 7.5-8 ਹੁੰਦਾ ਹੈ।
4. ਹੀਰੇ ਵਿੱਚ ਕਾਰਬਨ ਰਸਾਇਣ ਹੁੰਦਾ ਹੈ।
5. ਆਤਿਸ਼ਬਾਜ਼ੀਆਂ Sr ਤੇ Ba ਰਸਾਇਣ ਤੱਤਾਂ ਕਰਕੇ ਰੰਗ ਛੱਡਦੀਆਂ ਹਨ।
6.ਬਾਇਓਗੈਸ ਵਿੱਚ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ ਮੀਥੇਨ ਹੁੰਦੀ ਹੈ।
7. ਘਰੇਲੂ ਗੈਸ LPG ਵਿੱਚ ਪ੍ਰੋਟੀਨ ਤੇ ਬਿਊਟੇਨ ਗੈਸ ਹੁੰਦੀ ਹੈ।
8.ਪਹਿਲੇ ਵਿਸ਼ਵ ਯੁੱਧ (1914-18) ਵਿੱਚ ਮਸਟਰਡ ਗੈਸ ਰਸਾਇਣ ਨੂੰ ਹਥਿਆਰ ਵਜੋਂ ਵਰਤਿਆ ਗਿਆ ਸੀ।
9.ਪੋਲੀਓ ਦਾ ਟਾਕਾ ਸਭ ਤੋਂ ਪਹਿਲੀ ਵਾਰ ਜੋਨਸ ਸਾਲਕ ਨੇ ਈਜਾਦ ਕੀਤਾ ਸੀ।
10. ਮਾਚਿਸ ਦੀ ਤੀਲੀ ਵਿੱਚ ਲਾਲ ਫਾਸਫੋਰਸ ਵਰਤਿਆ ਜਾਂਦਾ ਹੈ।
4.
1. 80-100db ਡੈਸੀਬਲ (db) ਦੀ ਹੱਦ ਤੋਂ ਬਾਅਦ ਧੁਨੀ ਪ੍ਰਦੂਸ਼ਣ ਸ਼ੁਰੂ ਹੁੰਦਾ ਹੈ।
2. ਭਾਰਤ ਵਿੱਚ ਇਕੋਲਾਜੀ ਦਾ ਪਿਤਾਮਾ ਰਾਮਦੇਓ ਮਿਸ਼ਰਾ ਨੂੰ ਕਿਹਾ ਜਾਂਦਾ ਹੈ।
3. ਸਭ ਤੋਂ ਪਹਿਲੀ ਵਾਰ ਇਕੋਲਾਜੀ ਸ਼ਬਦ ਰਾਈਟਰ(Reiter) ਨੇ ਵਰਤਿਆ।
4. ਇਕੋਲਾਜੀ ਵਿੱਚ ਅਧਿਐਨ ਦਾ ਮੁੱਖ ਵਿਸ਼ਾ ਦੇਹਧਾਰੀ ਸਜੀਵ ਪ੍ਰਾਣੀ ਹੁੰਦਾ ਹੈ।
5. B.O.D (ਬਾਇਓਕੈਮੀਕਲ ਆਕਸੀਜਨ ਡਿਮਾਂਡ) ਟੈਸਟ ਪਾਣੀ ਪ੍ਰਦੂਸ਼ਣ ਨੂੰ ਮਾਪਣ ਲਈ ਕੀਤਾ ਜਾਂਦਾ ਹੈ।
6. ਤਾਜ ਮਹਿਲ ਨੂੰ ਸਭਤੋਂ ਵੱਧ ਸਲਫਰ ਡਾਈਆਕਸਾਈਡ ਰਸਾਇਣ ਪ੍ਰਭਾਵਿਤ ਕਰ ਰਿਹਾ ਹੈ।
7. ਗਰਮ ਖੂਨ ਵਾਲੇ ਜੀਵ ਮਨੁੱਖ, ਡੱਡੂ, ਸੱਪ ਹੈ।
8. IUCN (ਇੰਟਰਨੈਸ਼ਨਲ ਯੂਨੀਅਨ ਫਾਰ ਦੀ ਕਨਜਰਵੇਸ਼ਨ ਆਫ ਨੇਚਰ ਐਂਡ ਨੈਜੂਰਲ ਰਿਸੋਰਸਜ਼ ) ਰੈੱਡ ਲਿਸਟ ਸਿਸਟਮ ਹੈ ਜੋ ਕਿ 1963 ਵਿੱਚ ਸ਼ੁਰੂ ਕੀਤਾ ਗਿਆ
9. ਪੀਣ ਵਾਲੇ ਪਾਣੀ ਵਿ4ਚ ਫਲੋਰਾਈਡ ਰਸਾਇਣ ਦੀ ਬਹੁਤਾਤ ਹੋਣ ਕਰਕੇ ਦੰਦਾਂ ਦੀਆਂ ਬੀਮਾਰੀਆਂ ਹੁੰਦੀਆਂ ਹਨ।
10.ਰਸੌਲੀਆਂ ਗਿਲਟੀਆਂ ਤੇ ਟਿਊਮਰਾਂ ਦੇ ਅਧਿਐਨ ਨੂੰ Oncology ਕਹਿੰਦੇ ਹਨ।
5.
1. ਵਾਯੂ ਮੰਡਲ ਵਿੱਚ 5 ਪਰਤਾਂ ਹਨ।
2. ਟਰੋਪੋਮੰਡਲ ਦਾ ਧਰਤੀ ਦੇ ਭੂ-ਮੱਧ ਰੇਖਾ ਖੇਤਰ ਤੋਂ ਫਾਸਲਾ 18 ਕਿਲੋਮੀਟਰ ਹੈ।
3. ਟਰੋਪੋਮੰਡਲ ਦਾ ਧਰਤੀ ਦੇ ਧਰੁਵੀ ਖੇਤਰ ਤੋਂ ਫਾਸਲਾ 8 ਕਿਲੋਮੀਟਰ ਹੈ।
4. ਪਹਿਲੀ ਪਰਤ ਟਰੋਪੋਮੰਡਲ ਹੈ ਅਤੇ ਪਹਿਲੀ ਪਰਤ ਤੋਂ ਸਟਰੇਟੋਮੰਡਲ ਦਾ ਫਾਸਲਾ 35-40 ਕਿਲੋਮੀਟਰ ਹੈ।
5. ਸਟਰੇਟੋ ਮੰਡਲ ਓਜ਼ੋਨ ਦਾ ਇਕੱਠ ਹੈ।
6. ਸਟਰੇਟੋ ਮੰਡਲ ਤੋਂ 40 ਕਿਲੋਮੀਟਰ ਉੱਪਰ ਮੈਸੋਮੰਡਲ ਪਰਤ ਹੈ।
7.ਮੈਸੋਮੰਡਲ ਨੂੰ ਹੇਮੋਮੰਡਲ ਵੀ ਕਹਿੰਦੇ ਹਨ।
8. ਐਕਸੋ-ਮੰਡਲ ਪਰਤ 1600 ਕਿਲੋਮੀਟਰ ਦੀ ਉਚਾਈ ਤੇ ਸਤਿਤ ਹੈ।
9. ਉਜ਼ੋਨ ਵਿਚ ਜੋ ਥੇਕ ਹੈ ਕਲੋਰੋਫਲੋਰੋ ਕਾਰਬਨ ਦੇ ਕਾਰਨ ਹੈ।
10. ਆਇਨੋਮੰਡਲ ਵਿੱਚਕਾਰ ਮੈਸੋਮੰਡਲ ਤੇ ਸਟਰੇਟੋਮੰਡਲ ਸਤਿਤ ਹੈ।
6.
1. ਭੂਮੀ ਦਾ ਰੰਗ ਜੈਵਿਕ ਤੱਤਾਂ ਤੇ ਨਿਰਭਰ ਕਰਦਾ ਹੈ।
2. ਪੌਦਿਆਂ ਤੇ ਦਰੱਖਤਾਂ ਦੇ ਵਾਧੇ ਲਈ ਵੱਧ ਤੋਂ ਵੱਧ ਤਾਪਮਾਨ 25-35 ਡਿਗਰੀ ਸੈਲਸੀਅਸ ਚਾਹੀਦਾ ਹੈ।
3. ਮਿੱਟੀ ਜਿਸ ਵਿੱਚ ਘੱਟ ਮਾਤਰਾ ਵਿੱਚ ਲਾਈਮ ਤੇ ਨਮਕ ਹੋਣ, ਨੂੰ ਅਲਕਲੀ ਯੂਕਤ ਮਿੱਟੀ ਕਹਿੰਦੇ ਹਨ।
4. ਅਲਕਲੀਨ (ਖਾਰੀ) ਮਿੱਟੀ ਸਬਜ਼ੀਆਂ ਲਈ ਸਭ ਤੋਂ ਚੰਗੀ ਹੈ।
5. ਰੇਤਲੀ ਮਿੱਟੀ ਮੂਗਫਲੀ ਲਈ ਲਾਭਦਾਇਕ ਹੈ।
6. ਜੰਗਲਾ ਨੂੰ Green Gold ਵੀ ਕਿਹਾ ਜਾਂਦਾ ਹੈ।
7. ਦੁਨੀਆਂ ਵਿੱਚ ਮੁੱਖ ਤੌਰ ਤੇ 4 ਕਿਸਮਾਂ ਦੀ ਬਨਸਪਤੀ ਹੈ। ਟੁੰਡਰਾ, ਜੰਗਲਾਤ, ਰੇਗਿਸਤਾਨ ਅਤੇ ਚਾਰਾਗਾਹਾਂ
8. ਟੁੰਡਰਾ ਸ਼ਬਦ ਦਾ ਅਰਥ ਦਰੱਖਤਾਂ ਤੋਂ ਖਾਲੀ ਹੋਣਾ ਹੈ।
9. ਰੇਗਿਸਤਾਨ ਵਿੱਚ ਰਾਤਾਂ ਠੰਢੀਆਂ ਹੁੰਦੀਆਂ ਹਨ।
10. ਕੋਣਧਾਰੀ ਜੰਗਲਾਂ ਵਿੱਚ ਬਨਸਪਤੀ ਦੇ ਪੱਤੇ ਸੂਈਆਂ ਵਰਗੇ ਹੁੰਦੇ ਹਨ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।