1. India ਵਿੱਚ ਸਭ ਤੋਂ ਘੱਟ ਉਮਰ ਦੀ Mayor Arya Rajendran ਬਣੀ ਹੈ, 22 ਸਾਲਾਂ ਦੀ ਹੈ, ਜੋ ਕਿ ਕੇਰਲਾ ਦੇ Thiruvananthapuram ਤੋਂ ਹੈ, ਤੇ ਇਹ Communist Party of India (Marxist) ਦੇ ਨਾਲ ਸੰਬੰਧਿਤ ਹੈ। Communist Party of India (Marxist) ਦੀ ਸਥਾਪਨਾ 26 Dec 1925 ਨੂੰ Jyoti Bisu ਨੇ ਕੀਤੀ। (1925) ਵਿੱਚ ਕਾਕੋਰੀ ਰੇਲ ਕਾਂਡ ਹੋਇਆ ਸੀ,
2. ਪੰਜਾਬ ਵਿੱਚ ਹੁਣ 6 Ramsar Sites ਹਨ, 1. Harike Watnad = Tarn Taran 2. Kanjli Wetland = Kapurthala 3. Ropar Wetland = Rupnagar ਨਵੀਂਆਂ ਤਿੰਨ 1. Keshopur-Miani wetland =Gurdaspur ਇਹ Natural wetland ਹੈ, 2. Nangal Wildlife Sanctuary = Ropar 3. Beas River Conservation Reserve = ਇਹ Head Talwara ਤੋਂ Harike Barrage ਤੱਕ ਫੈਲਿਆ ਹੋਇਆ ਹੇ।
3. ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ ਹੈ, ਇਹ ਠੇਠ ਪੰਜਾਬੀ ਬੋਲੀ ਵਿੱਚ ਹਨ, ਅਤੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਰਚਨਾਵਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੂੰਜੀ ਦਾ ਮਾਣ ਬਖਸ਼ਿਆ ਹੈ, ਜਿਨ੍ਹਾਂ ਵਿੱਚ ਇਤਿਹਾਸਕ ਤੌਰ ਤੇ ਪਹਿਲੀ, ਦਸਵੀਂ, ਚੌਦਵੀਂ, ਵਾਰ ਬਹੁਤ ਪ੍ਰਸਿੱਧ ਹੈ।
4. ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਭਾਈ ਗੁਰਦਾਸ ਜੀ ਨੇ ਤੀਜੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਗੁਰੂ ਸਾਹਿਬਾਨ ਦੀ ਹਜ਼ੂਰੀ ਦਾ ਰਾਸ ਮਾਣਿਆ।
5. ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸਦੀ ਸੰਪਾਦਨਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ। ਇਹ 18 ਗ੍ਰੰਥਾਂ ਦਾ ਸੰਕਲਨ ਹੈ, ਜਿਸ ਵਿੱਚ ਅਕਾਲ ਉਸਤਤ, ਜਾਪ ਸਾਹਿਬ, ਚੰਡੀ ਦੀ ਵਾਰ, ਬਚਿੱਤਰ ਨਾਟਕ ਆਦਿ ਰਚਨਾਵਾਂ ਸ਼ਾਮਿਲ ਹਨ।
6. ਜ਼ਫਰਨਾਮਾ- ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਔਰੰਗਜ਼ੇਬ ਨੂੰ ਲਿਖਿਆ ਫਾਰਸੀ ਭਾਸ਼ਾ ਵਿੱਚ ਪੱਤਰ ਸੀ, ਇਸ ਨੂੰ 1706 ਵਿੱਚ ਭਾਈ ਦਿਆ ਸਿੰਘ ਅਤੇ ਭਾਈ ਧਰਮ ਸਿੰਘ ਔਰੰਗਜੇਬ ਕੋਲ ਲੈ ਕੇ ਗਏ ਅਤੇ ਇਸ ਵਿੱਚ ਉਨਾਂ ਨੇ ਔਰੰਗਜੇਬ ਨੂੰ ਅੱਤਿਆਚਾਰਾਂ ਦੀ ਜਾਣਕਾਰੀ ਦੇਣ ਤੇ ਉਸਨੂੰ ਅੱਤਿਆਚਾਰੀ ਨੀਤੀ ਦਾ ਤਿਆਗ ਕਰਨ ਦੀ ਸਲਾਹ ਦਿੱਤੀ ਹੈ। ਇਸ ਪੱਤਰ ਵਿੱਚ ਗੁਰੂ ਸਾਹਿਬ ਦੀ ਨਿਡਰਤਾ ਤੇ ਸਾਹਸ ਬਹੂਤ ਪ੍ਰਸੰਸ ਦੇ ਯੋਗ ਹਨ।
7. ਤਵਾਰੀਖ ਗੁਰੂ ਖਾਲਸਾ ਇਸ ਦੀ ਰਚਨਾ ਗਿਆਨ ਸਿੰਘ ਜੀ ਨੇ ਕੀਤੀ ਸੀ। ਇਸਦੇ ਪੰਜ ਭਾਗ ਹਨ। ਇਸ ਵਿੱਚ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਰਾਜਨੀਤਿਕ ਪਤਨ ਤੱਕ ਦਾ ਵਿਸਥਾਰ ਪੂਰਵਕ ਵਰਣਨ ਮਿਲਦਾ ਹੈ।
8. ਸੂਰਜ ਪ੍ਰਕਾਸ਼ - ਇਸ ਦੀ ਰਚਨਾ ਭਾਈ ਸੰਤੋਖ ਸਿੰਘ ਨੇ 19ਵੀਂ ਸਦੀ ਵਿੱਚ ਕੀਤੀ। ਕਲਪਨਾ ਤੇ ਅਤਿਕਥਨੀ ਦਾ ਸੁਮੇਲ ਹੋਣ ਕਰਕੇ ਇਸਦੀ ਇਤਿਹਾਸਿਕ ਮਹੱਤਤਾ ਜ਼ਿਆਦਾ ਨਹੀਂ ਹੈ।
9. ਤੁਜ਼ਕ-ਏ-ਬਾਬਰੀ ਇਹ ਬਾਬਰ ਦੀ ਆਤਮ ਕਥਾ ਹੈ। ਇਸ ਤੋਂ ਸਾਨੂੰ 16ਵੀਂ ਸਦੀ ਦੇ ਰਾਜਨੀਤਿਕ, ਆਰਥਿਕ ਤੇ ਸਮਾਜਿਕ ਜੀਵਨ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ। ਇਹ ਤੁਰਕੀ ਭਾਸ਼ਾ ਵਿੱਚ ਲਿਖੀ ਗਈ।
10. ਤੁਜ਼ਕ-ਏ-ਜਹਾਂਗੀਰੀ ਇਹ ਜਹਾਂਗੀਰ ਦੀ ਆਤਮ ਕਥਾ ਹੈ। ਇਸ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਬਾਰੇ ਕਾਫੀ ਇਤਿਹਾਸਿਕ ਜਾਣਕਾਰੀ ਮਿਲਦੀ ਹੈ। ਇਹ ਫਾਰਸੀ ਭਾਸ਼ਾ ਵਿੱਚ ਲਿਖੀ ਗਈ।
11. ਮੁੰਤਖਬ-ਉਲ-ਲੁਬਾਬ ਇਸਦਾ ਲੇਖਕ ਖਾਫੀ ਖਾਨ ਸੀ। ਇਸ ਤੋਂ ਸਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਵਰਣਨ ਮਿਲਦਾ ਹੈ। ਇਹ ਫਾਰਸੀ ਭਾਸ਼ਾ ਵਿੱਚ ਲਿਖੀ ਗਈ।
12. ਤਵਾਰੀਖ-ਏ-ਪੰਜਾਬ ਇਸ ਦੀ ਰਚਨਾ ਬੂਟੇਸ਼ਾਹ ਨੇ ਕੀਤੀ। ਇਸ ਵਿੱਚ ਗੁਰੂ ਕਾਲ ਅਤੇ 18ਵੀਂ ਸਦੀ ਵਿ4ਚ ਸਿੱਖਾਂ ਦੇ ਸੰਘਰਸ਼ ਅਤੇ ਰਣਜੀਤ ਸਿੰਘ ਦੇ ਰਾਜ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ।
0 Comments
ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੈਨੂੰ gursingh143143@gmail.com ਤੇ ਪੁਛ ਸਕਦੇ ਹੋ, ਧੰਨਵਾਦ ਜੀ।